ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤੂ ਦੇ 4 ਮਹੀਨੇ ਦੇ ਉੇੱਚ ਪੱਧਰ 'ਤੇ ਪਹੁੰਚਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 565 ਰੁਪਏ ਦੇ ਵਾਧੇ ਨਾਲ 11 ਹਫਤੇ ਦੇ ਉੱਚ ਪੱਧਰ 27885 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਤਰ੍ਹਾਂ ਚਾਂਦੀ ਵੀ 600 ਰੁਪਏ ਉਛਲ ਕੇ ਲੱਗਭਗ ਡੇਢ ਮਹੀਨੇ ਦੇ ਉੱਚ ਪੱਧਰ 37900 ਰੁਪੇ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੱਛਲੇ ਕਾਰੋਬਾਰੀ ਦਿਵਸ ਸੋਨਾ ਸਤੰਬਰ 2014 ਦੇ ਬਾਅਦ 1266.11 ਡਾਲਰ ਪ੍ਰਤੀ ਔਂਸ ਤਕ ਪਹੁੰਚਣ 'ਚ ਸਫਲ ਰਿਹਾ ਸੀ। ਹਾਲਾਂਕਿ ਅੱਜ ਇਸ 'ਚ ਕੁਝ ਨਰਮੀ ਦਿਖਾਈ ਦਿੱਤੀ ਅਤੇ ਇਹ 1259.80 ਡਾਲਰ ਪ੍ਰਤੀ ਔਂਸ 'ਤੇ ਰਿਹਾ। ਮਾਹਿਰਾਂ ਅਨੁਸਾਰ ਸਵਿਟਜ਼ਰਲੈਂਡ ਦੇ ਰਾਸ਼ਟਰੀ ਸਵਿਸ ਬੈਂਕ ਵਲੋਂ ਯੂਰੋ ਦੇ ਮੁਕਬਾਲੇ ਫ੍ਰੈਂਕ ਦੀ ਤੈਅ ਕੀਤੀ ਗਈ ਨਿਰਧਾਰਿਤ ਸੀਮਾ ਨੂੰ ਹਟਾਉਣ ਨਾਲ ਸ਼ੇਅਰ ਬਾਜ਼ਾਰ ਦੀ ਅਸਿਥਰਤਾ ਨੂੰ ਦੇਖਦੇ ਹੋਏ ਨਿਵੇਸ਼ਕਾਂ ਦੇ ਪੀਲੀ ਧਾਤੂ ਵੱਲ ਰੁੱਖ ਕਰਨ ਨਾਲ ਇਸ ਦੀਆਂ ਕੀਮਤਾਂ 'ਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ ਹੈ। ਇਸ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਚਾਂਦੀ ਹਾਜ਼ਰ 0.53 ਫੀਸਦੀ ਮਜ਼ਬੂਤ ਹੋ ਕੇ 16.97 ਡਾਲਰ ਪ੍ਰਤੀ ਔਂਸ ਬੋਲੀ ਗਈ।
ਮਫਲਰਮੈਨ ਦੀ ਇੰਟਰਵਿਊ ਨੇ ਪਾਈਆਂ ਢਿੱਡੀ ਪੀੜਾਂ (ਵੀਡੀਓ)
NEXT STORY