ਨਵੀਂ ਦਿੱਲੀ— ਸੁਪਰਹੀਰੋ ਸੁਪਰਮੈਨ, ਸਪਾਈਡਰਮੈਨ ਦੇ ਵਾਂਗ ਭਾਰਤ ਦੇ ਲੋਕਾਂ ਦੇ ਦਿਲਾਂ 'ਤੇ ਅੱਜ-ਕੱਲ੍ਹ ਮਫਲਰਮੈਨ ਅਰਵਿੰਦ ਕੇਜਰੀਵਾਲ ਦਾ ਰਾਜ ਹੈ ਤੇ ਮਫਲਰਮੈਨ ਦੀ ਮਿਮਿਕਰੀ ਕਰਕੇ ਆਰ. ਜੇ. ਅਭਿਲੇਸ਼ ਨੇ ਵੀ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਤੇ ਉਸ ਵਿਚ ਕਾਮੇਡੀ ਦਾ ਤੜਕਾ ਲਗਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਇੰਟਰਨੈੱਟ 'ਤੇ ਰਾਜਨੀਤਿਕ ਅਤੇ ਬਾਲੀਵੁੱਡ ਹਸਤੀਆਂ ਦੀ ਮਿਮਿਕਰੀ ਵਾਲੀਆਂ ਕਾਮੇਡੀ ਵੀਡੀਓਜ਼ ਪਾਉਣ ਵਾਲਾ ਅਭਿਲੇਸ਼ ਇਸ ਵਾਰ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਦੀ ਮਿਮਿਕਰੀ ਲੈ ਕੇ ਲੋਕਾਂ ਦੇ ਰੂ-ਬ-ਰੂ ਹੋਇਆ।
ਇਸ ਵੀਡੀਓ ਵਿਚ ਵੀ ਕੇਜਰੀਵਾਲ ਦੇ ਮਿਮਿਕ ਨੇ ਵੀ ਉਨ੍ਹਾਂ ਵਾਂਗ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ ਤੇ ਕਾਮੇਡੀ ਭਰੇ ਅੰਦਾਜ਼ ਵਿਚ ਦੱਸਿਆ ਕਿ ਉਹ ਮਫਲਰਮੈਨ ਕਿਵੇਂ ਬਣੇ ਤੇ ਜੈਕੇਟ ਕਿਉਂ ਨਹੀਂ ਪਹਿਨਦੇ। ਵੀਡੀਓ ਵਿਚ ਉਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਕੇਜਰੀਵਾਲ ਦੇ ਮਹਿੰਗੇ ਲੰਚ 'ਤੇ ਵੀ ਪੰਚ ਮਾਰਿਆ। ਇੰਨਾਂ ਹੀ ਨਹੀਂ ਵੀਡੀਓ ਵਿਚ ਅੰਤ ਵਿਚ ਅਭਿਲੇਸ਼ ਨੇ ਮਫਲਰਮੈਨ ਲਈ ਇਕ ਗਾਣਾ ਵੀ ਗਾਇਆ, ਤੁਸੀਂ ਵੀ ਸੁਣੋ ਉਸ ਦੀਆਂ ਕੁਝ ਲਾਈਨਾਂ। ਇਹ ਵੀਡੀਓ ਅੱਜ-ਕੱਲ ਯੂਟਿਊਬ 'ਤੇ 'OM7 - Most Shocking interview of #Mufflerman revealing secrets. Must Watch.' ਇਸ ਨਾਂ ਨਾਲ ਕਾਫੀ ਹਿੱਟ ਹੋ ਰਹੀ ਹੈ।
ਬਾਲ ਠਾਕਰੇ 'ਤੇ ਗੂਗਲ ਬਣਾਏ ਡੂਡਲ- ਸ਼ਿਵ ਸੈਨਾ
NEXT STORY