ਮੁੰਬਈ¸ ਭਾਰਤੀ ਕ੍ਰਿਕਟ ਟੀਮ ਤਿਕੋਣੀ ਲੜੀ ਤੇ ਵਿਸ਼ਵ ਕੱਪ ਵਿਚ ਨੀਲੇ ਰੰਗ ਦੀ ਨਵੀਂ ਹਾਈਟੈਕ ਜਰਸੀ ਵਿਚ ਦਿਖਾਈ ਦੇਵੇਗੀ ਪਰ ਉਸ ਤੋਂ ਪਹਿਲਾਂ ਹੀ ਬਾਲੀਵੁੱਡ 'ਤੇ ਟੀਮ ਇੰਡੀਆ ਦਾ ਰੰਗ ਚੜ੍ਹਦਾ ਨਜ਼ਰ ਆ ਰਿਹਾ ਹੈ।
ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੂਕੋਣ ਤੇ ਨੇਹਾ ਧੂਪੀਆ ਨੇ ਟੀਮ ਇੰਡੀਆ ਦੀ ਨਵੀਂ ਜਰਸੀ ਦੀ ਘੁੰਢ ਚੁਕਾਈ ਦੇ ਇਖ ਦਿਨ ਬਾਅਦ ਹੀ ਇਸ ਨੂੰ ਪਹਿਨ ਕੇ ਫੋਟੋ ਖਿਚਵਾਈ ਤੇ ਉਸ਼ ਨੂੰ ਟਵਿੱਟਰ 'ਤੇ ਪੋਸਟ ਕਰਕੇ ਟੀਮ ਇੰਡੀਆ ਨੂੰ ਇਕ ਵਾਰ ਫਿਰ ਖਿਤਾਬ ਜਿੱਤਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਦੀਪਿਕਾ ਨੇ ਟਵੀਟਰ ਕਰਕੇ ਕਿਹਾ,''ਇਕ ਕ੍ਰਿਕਟ ਫੈਨ ਤੇ ਐਥਲੀਟ ਹੋਣ ਦੇ ਨਾਤੇ ਮੈਨੂੰ ਭਾਰਤ ਦੀ ਰਾਸਠਰੀ ਕ੍ਰਿਕਟ ਟੀਮ ਦੀ ਜਰਸੀ ਪਹਿਨ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਕ੍ਰਿਕਟ ਭਾਰਤ ਦਾ ਸਭ ਤੋਂ ਵੱਡਾ ਖੇਡ ਹੈ ਤੇ ਪੂਰੇ ਦੇਸ਼ ਵਿਚ ਮੈਂ ਸਭ ਤੋਂ ਵੱਧ ਫੈਨ ਇਸ ਖੇਡ ਨੂੰ ਦੇਖਦੇ ਦੇਖੇ ਹਨ। ਇਕ ਕ੍ਰਿਕਟ ਫੈਨ ਦੇ ਤੌਰ 'ਤੇ ਮੈਂ ਸਾਲ 2015 ਵਿਚ ਭਾਰਤ ਨੂੰ ਬਿਹਤਰੀਨ ਪ੍ਰਦਰਸ਼ਨ ਕਰਦੇ ਦੇਖਣਾ ਚਾਹੁੰਦੀ ਹਾਂ।''
ਇਸਦੇ ਇਲਾਵਾ ਨੇਹਾ ਧੂਪੀਆ ਨੇ ਵੀ ਟੀਮ ਇੰਡੀਆ ਦੀ ਜਰਸੀ ਪਹਿਨ ਕੇ ਫੋਟੋ ਪੋਸਟ ਕੀਤੀ ਤੇ ਭਾਰਤੀ ਟੀਮ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਆਪਣੀਆਂ ਸ਼ੁੱਭਕਮਾਨਾਵਾਂ ਦਿੱਤੀਆਂ।
ਧੋਨੀ ਨੇ ਟੀਮ ਨਾਲ ਜੰਮ ਕੇ ਵਹਾਇਆ ਪਸੀਨਾ
NEXT STORY