ਮੈਲਬੋਰਨ¸ ਪਹਿਲਾਂ ਸਿਰਫ ਫੀਲਿੰਡਗ ਡਰਿੱਲ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਅੱਜ ਇੱਥੇ ਨੈੱਟ 'ਤੇ ਜੰਮ ਕੇ ਪਸੀਨਾ ਵਹਾਇਆ ਤੇ ਆਪਣੇ ਆਸਟ੍ਰੇਲੀਆਈ ਦੌਰੇ ਦੇ ਵਨ ਡੇ ਗੇੜ ਲਈ ਸਖਤ ਤਿਆਰੀਆਂ ਕੀਤੀਆਂ।
ਭਾਰਤੀ ਟੀਮ 18 ਜਨਵਰੀ ਨੂੰ ਤਿਕੋਣੀ ਲੜੀ ਦੇ ਆਪਣੇ ਪਹਿਲੇ ਮੈਚ ਵਿਚ ਮੇਜ਼ਬਾਨ ਆਸਟ੍ਰੇਲੀਆ ਨਾਲ ਭਿੜੇਗਾ ਤੇ ਇੱਥੇ ਇਕ ਵਾਰ ਫਿਰ ਨਜ਼ਰਾਂ ਮਹਿੰਦਰ ਸਿੰਘ ਧੋਨੀ 'ਤੇ ਹੀ ਹੋਣਗੀਆਂ ਜਿਸ ਨੇ ਪਿਛਲੇ ਮਹੀਨੇ ਇਸੇ ਮੈਦਾਨ 'ਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਧੋਨੀ ਸੰਨਿਆਸ ਤੋਂ ਬਾਅਦ ਵੀ ਟੀਮ ਦੇ ਨਾਲ ਰਿਹਾ ਤੇ ਯਾਤਰਾ ਕੀਤੀ। ਉਹ ਸਿਡਨੀ ਵਿਚ ਨੈੱਟ 'ਤੇ ਵੀ ਅਭਿਆਸ ਕਰਦਾ ਦਿਖਿਆ ਪਰ ਉਸ ਸਨੇ ਸੰਨਿਆਸ ਦੇ ਆਪਣੇ ਹੈਰਾਨੀ ਭਰੇ ਫੈਸਲੇ ਦੇ ਬਾਰੇ ਕੋਈ ਗੱਲ ਨਾ ਕੀਤੀ।
ਵਿਕਟਕੀਪਿੰਗ ਤੇ ਖੇਡ ਦੇ ਤਿੰਨ ਸਵਰੂਪਾਂ ਵਿਚ ਟੀਮ ਦੀ ਅਗਵਾਈ ਦਾ ਧੋਨੀ ਦੇ ਸਰੀਰ 'ਤੇ ਮਾੜਾ ਅਸਰ ਪੈ ਰਿਹਾ ਸੀ ਤੇ ਆਰਾਮ ਦੀ ਉਸਦੀ ਇੱਛਾ ਨੂੰ ਸਮਝਿਆ ਜਾ ਸਕਦਾ ਹੈ ਪਰ ਉਸ਼ ਨੇ ਜਿਸ ਤਰ੍ਹਾਂ ਸੰਨਿਆਸ ਲਿਆ ਉਹ ਹੈਰਾਨੀ ਭਰਿਆ ਰਿਹਾ।
ਹਾਲਾਂਕਿ ਧੋਨੀ ਨੇ ਅਪਾਣੇ ਸੰਨਿਆਸ 'ਤੇ ਬਾਹਰੀ ਲੋਕਾਂ ਤੋਂ ਵੱਧ ਗੱਲ ਨਾ ਕਰਨ ਨਾਲ ਅਜੀਬ ਜਿਹੀ ਸਥਿਤੀ ਪੈਦ ਹੋਈ। ਟੀਮ ਦੀ ਨਵੀਂ ਵਨ ਡੇ ਜਰਸੀ ਦੀ ਲਾਂਚਿੰਗ ਦੌਰਾਨ ਵੀ ਸਮਾਰੋਹ ਦੀ ਪ੍ਰੈੱਸ ਕਾਨਫਰੰਸ ਦੌਰਾਨ ਉਸ ਨੇ ਟੈਸਟ ਸੰਨਿਆਸ ਦੇ ਬਾਰੇ ਵਿਚ ਕੋਈ ਗੱਲ ਨਾ ਕੀਤੀ ਤੇ ਪ੍ਰੋਗਰਾਮ ਦੌਰਾਨ ਮੌਜੂਦ ਪੱਤਰਕਾਰਾਂ ਨੂੰ ਵੀ ਕੋਈ ਅਜਿਹਾ ਸਵਾਲ ਪੁੱਛਣ ਦੀ ਮਨਜ਼ੂਰੀ ਨਹੀਂ ਸੀ।
ਧੋਨੀ ਨੇ ਸਿਰਫ ਇੰਨਾ ਕਿਹਾ, ''ਮੈਂ ਆਰਾਮ ਕੀਤਾ।'' ਧੋਨੀ ਨੇ ਹਾਲਾਂਕਿ ਟ੍ਰੇਨਿੰਗ ਵਿਚ ਕੋਈ ਢਿੱਲ ਨਾ ਵਰਤੀ । ਉਸ ਨੇ ਸ਼ੁਰੂਆਤ ਵਿਚ ਕੋਚ ਡੰਕਨ ਫਲੇਚਰ ਨਾਲ ਟ੍ਰੇਨਿੰਗ ਕੀਤੀ ਤੇ ਫਿਰ ਬੱਲੇਬਾਜ਼ਾਂ ਨੂੰ ਸੀਮਾ ਗੇਂਦਬਾਜ਼ੀ ਕਰਾਈ। ਉਹ ਜਿਸ ਦਿਨ ਤੋਂ ਐਡੀਲੇਡ ਆਇਆ ਹੈ, ਉਸ ਦਿਨ ਤੋਂ ਹੀ ਅਜਿਹਾ ਅਭਿਆਸ ਕਰ ਰਿਹਾ ਹੈ।
ਟ੍ਰੇਨਿੰਗ ਦੌਰਾਨ ਭਾਰਤੀ ਟੀਮ ਪ੍ਰਬੰਧਕਾਂ ਦੀ ਰਣਨੀਤੀ ਵਿਚ ਵੀ ਬਦਲਾਅ ਦੇ ਸੰਕੇਤ ਮਿਲੇ ਜਦੋਂ ਕੋਚ ਫਲੇਚਰ ਨੇ ਸੁਰੇਸ਼ ਰੈਨਾ, ਅਜਿੰਕਯ ਰਹਾਨੇ ਤੇ ਇਸ਼ਾਂਤ ਸ਼ਰਮਾ ਨੂੰ ਕੈਚ ਦਾ ਅਭਿਆਸ ਕਰਾਇਆ ਤੇ ਇਨ੍ਹਾਂ ਨੇ ਸਲਿੱਪ 'ਤੇ ਖੜੇ ਹੋਣ ਦੀ ਤਰ੍ਹਾਂ ਅਭਿਆਸ ਕੀਤਾ।
ਇਸ਼ਾਂਤ ਨੇ ਕੁਝ ਚੰਗੇ ਕੈਚ ਫੜੇ ਤੇ ਇੱਥੋਂ ਤਕ ਕਿ ਗੋਤਾ ਲਗਾਉਂਦੇ ਹੋਏ ਵੀ ਕੁਝ ਕੈਚ ਫੜੇ ਜਿਸ ਨਾਲ ਫਲੇਚਰ ਨੂੰ ਖੁਚੀ ਹੋਈ ਹੋਵੇਗੀ। ਇਹ ਤੇਜ਼ ਗੇਂਦਬਾਜ਼ ਕਾਫੀ ਚੰਗਾ ਫੀਲਡਿਰ ਨਹੀਂ ਹੈ ਤੇ ਉਹ ਜੇਕਰ ਸਲਿਪ ਵਿਚ ਖੜ੍ਹਾ ਹੁੰਦਾ ਹੈ ਤਾਂ ਬਿਹਤਰੀਨ ਫੀਲਡਰ ਨੂੰ ਆਊਟਫੀਲਡ ਵਿਚ ਲਗਾਇਆ ਜਾ ਸਕਦਾ ਹੈ।
ਹੁਣ ਇਹ ਦੇਖਣਾ ਹੋਵੇਗਾ ਕਿ ਕੀ ਧੋਨੀ ਮੈਚ ਵਿਚ ਵੀ ਇਨ੍ਹਾਂ ਨੂੰ ਸਲਿੱਪ ਫੀਲਡਰਾਂ ਦੇ ਨਾਲ ਉਤਰਾਦਾ ਹੈ ਜਾਂ ਨਹੀਂ।
ਦੂਜੇ ਪਾਸੇ ਰੋਹਿਤ ਸ਼ਰਮਾ ਨੇ ਸ਼ਿਖਰ ਧਵਨ ਨਾਲ ਬੱਲੇਬਾਜ਼ੀ ਕੀਤੀ ਜਦਕਿ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਬੱਲੇਬਾਜ਼ ਲਈ ਉਤਰਿਆ। ਇਸ਼ ਤੋਂ ਬਾਅਦ ਹੀ ਰਹਾਨੇ ਨੇ ਬੱਲੇਬਾਜ਼ੀ ਕੀਤੀ।
ਨੈੱਟ ਅਭਿਆਸ ਤੋਂ ਹਾਲਾਂਕਿ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਭਾਰਤੀ ਟੀਮ ਆਮ ਤੌਰ 'ਤੇ ਆਖਰੀ 11 ਦੀ ਰਣਨੀਤੀ ਨੂੰ ਅਭਿਆਸ ਸੈਸ਼ਨ ਵਿਚ ਲਾਗੂ ਨਹੀਂ ਕਰਦੀ।
ਹੁਣ ਇਹ ਦੇਖਣਾ ਹੋਵੇਗਾ ਕਿ ਭਾਰਤ ਐਤਵਾਰ ਨੂੰ ਕਿਸ ਕ੍ਰਮ ਨਾਲ ਉਤਰਦਾ ਹੈ ਪਰ ਜੇਕਰ ਟੀਮ ਇੰਡੀਆ ਏਸੇ ਕ੍ਰਮ ਨਾਲ ਉਤਰਦੀ ਹੈ ਤਾਂ ਸਲਾਮੀ ਜੋੜੀ ਨੂੰ ਲੈ ਕੇ ਜਾਰੀ ਅਟਕਲਾਂ 'ਤੇ ਕਾਫੀ ਹੱਦ ਤਕ ਵਿਰਾਮ ਲੱਗ ਜਾਵੇਗਾ।
ਸ਼ੁਰੂਆਤ 'ਚ ਜਲਦ ਵਿਕਟਾਂ ਗੁਆਉਣ ਦਾ ਖਾਮਿਆਜ਼ਾ ਭੁਗਤਿਆ : ਮੋਰਗਨ
NEXT STORY