ਗੁੜਗਾਓਂ- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ 'ਮੈਸੇਂਜਰ ਆਫ ਗੌਡ' ਨੂੰ ਲੈ ਕੇ ਭਾਵੇਂ ਹੀ ਸੈਂਸਰ ਬੋਰਡ ਦੀ ਮਨਜ਼ੂਰੀ ਮਿਲ ਗਈ ਹੋਵੇ ਪਰ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਅਜੇ ਵੀ ਥਾਂ-ਥਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਗੁੜਗਾਓਂ ਵਿਚ ਸ਼ੁੱਕਰਵਾਰ ਨੂੰ ਫਿਲਮ ਦਾ ਪ੍ਰੀਮੀਅਰ ਦਿਖਾਇਆ ਜਾਣਾ ਸੀ ਪਰ ਵਿਰੋਧ ਪ੍ਰਦਰਸ਼ਨ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਡੇਰਾ ਮੁਖੀ ਰਾਮ ਰਹੀਮ ਨੇ ਕਾਗਜੀ ਕਾਰਵਾਈ ਪੂਰੀ ਨਾ ਹੋਣ ਕਾਰਨ ਫਿਲਮ ਦੀ ਰਿਲੀਜ਼ਿੰਗ ਬਾਰੇ ਸਫਾਈ ਦਿੰਦੇ ਹੋਏ ਕਿਹਾ ਕਿ ਫਿਲਮ ਵਿਚ ਕੁਝ ਸ਼ਬਦਾਂ ਨੂੰ ਮੌਨ ਕੀਤਾ ਗਿਆ ਹੈ। ਉੱਥੇ ਹੀ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਵਲੋਂ ਅਸਤੀਫੇ 'ਤੇ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਸੈਮਸਨ ਕੌਣ ਹੈ ਅਤੇ ਉਨ੍ਹਾਂ ਨੇ ਕਿਸ ਗੱਲ ਤੋਂ ਅਸਤੀਫਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੈਂਸਰ ਬੋਰਡ ਵਲੋਂ ਫਿਲਮ 'ਤੇ ਲੱਗੀ ਰੋਕ ਹਟਾ ਲਈ ਗਈ। ਉਨ੍ਹਾਂ ਨੇ ਫਿਲਮ ਦੀ ਆਗਿਆ ਦੀ ਲਿਖਤੀ ਤੌਰ 'ਤੇ ਜਾਣਕਾਰੀ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਅਸਤੀਫਾ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਦੀ ਫਿਲਮ ਨੂੰ ਲੈ ਕੇ ਥਾਂ-ਥਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਰਿਆਣਾ ਸਮੇਤ ਹਿਸਾਰ, ਗੁੜਗਾਓਂ ਵਿਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਫਿਲਮ ਦੇ ਪੋਸਟਰ ਦੇ ਪੁਤਲੇ ਫੂਕੇ ਗਏ।
ਹੈਂ! ਟੁਕੜਿਆਂ ਨੂੰ ਜੋੜ ਕੇ ਬਣਦਾ ਇੰਨਾ ਸ਼ਾਨਦਾਰ ਸਮਾਰਟਫੋਨ (ਦੇਖੋ ਤਸਵੀਰਾਂ)
NEXT STORY