ਹਿਸਾਰ- ਹਰਿਆਣਾ ਦੇ ਹਿਸਾਰ 'ਚ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਰਿੰਕੂ ਉਸ ਦੀ 16 ਸਾਲਾ ਬੇਟੀ ਨੂੰ ਘਰ ਤੋਂ ਅਗਵਾ ਕਰ ਕੇ ਲੈ ਗਿਆ ਸੀ। ਜਿਸ ਕਾਰਨ ਬਰਵਾਲਾ ਥਾਣਾ ਪੁਲਸ ਨੇ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ।
ਜਾਣਕਾਰੀ ਅਨੁਸਾਰ ਪੂਰੇ 5 ਦਿਨ ਬਾਅਦ ਰਿੰਕੂ ਪੀੜਤਾ ਨੂੰ ਬੱਸ ਸਟੈਂਡ 'ਤੇ ਛੱਡ ਕੇ ਦੌੜ ਗਿਆ। ਇਸ 'ਤੇ ਪੀੜਤਾ ਨੇ ਆਪਬੀਤੀ ਪਰਿਵਾਰ ਵਾਲਿਆਂ ਨੂੰ ਦੱਸੀ। ਪੀੜਤਾ ਦਾ ਕਹਿਣਾ ਹੈ ਕਿ ਰਿੰਕੂ ਨੇ ਉਸ ਨਾਲ ਉਕਲਾਨਾ ਲਿਜਾ ਕੇ ਬਲਾਤਕਾਰ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਦੋਸ਼ੀ ਨੇ ਉਸ ਨਾਲ 5 ਦਿਨ ਬਲਾਤਕਾਰ ਕੀਤਾ ਹੈ। ਫਿਲਹਾਲ ਪੁਲਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।
ਰਾਮ ਰਹੀਮ ਬੋਲੇ, ਮੈਂ ਨਹੀਂ ਜਾਣਦਾ ਸੈਮਸਨ ਕੌਣ ਹੈ ਤੇ ਉਨ੍ਹਾਂ ਨੇ ਅਸਤੀਫਾ ਕਿਉਂ ਦਿੱਤਾ
NEXT STORY