ਡਰਬਨ- ਵਿਰਾਟ ਕੋਹਲੀ ਨੇ ਪਿੱਛੇ ਜਿਹੇ ਇਕ ਦਿਨਾ ਕ੍ਰਿਕਟ 'ਚ ਸਭ ਤੋਂ ਤੇਜ਼ੀ ਨਾਲ 5000 ਰਨ ਪੂਰੇ ਕਰਨ ਦਾ ਵੈਸਟਇੰਡੀਜ਼ ਦੇ ਵਿਵੀਅਨ ਰਿਚਰਡਸ ਦਾ ਰਿਕਾਰਡ ਤੋੜਿਆ ਸੀ ਪਰ ਹੁਣ ਦੱਖਣੀ ਅਫਰੀਕਾ ਦੇ ਧੂਆਂਧਾਰ ਬੱਲੇਬਾਜ਼ ਹਾਸ਼ਿਮ ਅਮਲਾ ਨੇ ਕੋਹਲੀ ਦਾ ਉਹ ਰਿਕਾਰਡ ਤੋੜ ਦਿੱਤਾ ਹੈ।
31 ਸਾਲਾਂ ਅਮਲਾ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਵਨਡੇ 'ਚ ਸ਼ੁੱਕਰਵਾਰ ਨੂੰ ਆਪਣੀ 66 ਦੌੜਾਂ ਦੀ ਪਾਰੀ 'ਚ 54ਵਾਂ ਰਨ ਬਣਾਉਣ ਦੇ ਨਾਲ ਹੀ ਇਹ ਪ੍ਰਾਪਤੀ ਆਪਣੇ ਨਾਂ ਕਰ ਲਈ। ਅਮਲਾ 104ਵੇਂ ਮੈਚ ਦੀ 101ਵੀਂ ਵਾਰੀ 'ਚ ਇਸ ਕੀਰਤੀਮਾਨ 'ਤੇ ਪਹੁੰਚਿਆ ਹੈ। ਰਿਚਰਡਸ ਨੇ 126 ਮੈਚਾਂ 'ਚ 114 ਪਾਰੀਆਂ ਅਤੇ ਵਿਰਾਟ ਨੇ 120 ਮੈਚਾਂ 'ਚ 114 ਪਾਰੀਆਂ 'ਚ 5000 ਰਨ ਪੂਰੇ ਕੀਤੇ ਸਨ। ਅਮਲਾ ਨੇ 101 ਪਾਰੀਆਂ 'ਚ 5000 ਰਨਾਂ ਦਾ ਅੰਕੜਾ ਪਾਰ ਕਰ ਲਿਆ।
ਭਾਰਤ ਕੋਲ ਵਿਸ਼ਵ ਕੱਪ ਜਿੱਤਣ ਦਾ ਵਧੀਆ ਮੌਕਾ: ਗਾਂਗੁਲੀ
NEXT STORY