ਕੋਲਕਾਤਾ- ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਭਾਰਤ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ 'ਚ ਖਿਤਾਬ ਦੇ ਬਚਾਅ ਦਾ ਪ੍ਰਬਲ ਦਾਅਵੇਦਾਰ ਹੈ। ਗਾਂਗੁਲੀ ਨੇ ਕਿਹਾ ਕਿ ਭਾਰਤ ਕੋਲ ਵਿਸ਼ਵ ਕੱਪ ਜਿੱਤਣ ਦਾ ਬਹੁਤ ਵਧੀਆ ਮੌਕਾ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਵੀ ਤੁਸੀਂ ਵਨਡੇ ਕ੍ਰਿਕਟ ਖੇਡੋ ਤਾਂ ਭਾਰਤ ਦੇ ਕੋਲ ਹਮੇਸ਼ਾ ਮੌਕਾ ਹੁੰਦਾ ਹੈ।
ਆਸਟ੍ਰੇਲੀਆ ਵਿਰੁੱਧ ਹੁਣੇ ਜਿਹੇ ਟੈਸਟ ਲੜੀ ਦੌਰਾਨ ਭਾਵੇਂ ਹੀ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਾਨ ਕਾਫੀ ਨਿਰਾਸ਼ਾਜਨਕ ਰਿਹਾ ਹੈ ਪਰ ਗਾਂਗੁਲੀ ਨੇ ਕਿਹਾ ਕਿ ਵਨਡੇ 'ਚ ਭਾਰਤ ਦੇ ਕੋਲ ਕਾਫੀ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ, ਬੱਲੇਬਾਜ਼ੀ ਦੇਖੋ, ਉਸ ਦਾ ਬੱਲੇਬਾਜ਼ੀ ਕ੍ਰਮ ਮਜਬੂਤ ਹੈ। ਇਸ ਤੋਂ ਇਲਾਵਾ ਵਨਡੇ ਕ੍ਰਿਕਟ ਟੈਸਟ ਕ੍ਰਿਕਟ ਤੋਂ ਸੌਖਾ ਹੈ ਇਸ ਲਈ ਗੇਂਦਬਾਜ਼ ਵੀ ਵਧੀਆ ਪ੍ਰਦਰਸ਼ਨ ਕਰਨਗੇ।
ਗਾਂਗੁਲੀ ਨੇ ਕਿਹਾ ਕਿ ਭਾਰਤ ਦੀ ਵਿਸ਼ਵ ਕੱਪ ਟੀਮ ਸਰਵਸ੍ਰੇਸ਼ਟ ਸੰਭਾਵਿਤ ਟੀਮ ਹੈ। ਹੁਣ ਇਸ ਨੂੰ ਵਧੀਆ ਖੇਡਣਾ ਹੋਵੇਗਾ। ਉਹ ਟੈਸਟ ਦੀ ਤੁਲਨਾ ਨਾਲੋਂ ਕਿਤੇ ਵਧੀਆ ਵਨਡੇ ਟੀਮ ਹੈ। ਗਾਂਗੁਲੀ ਨੇ ਨਾਲ ਹੀ ਕਿਹਾ ਕਿ ਸਿਡਨੀ 'ਚ ਤਿਕੋਣੀ ਲੜੀ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਹੱਥੋਂ 3 ਵਿਕਟ ਦੀ ਹਾਰ ਦੇ ਬਾਵਜੂਦ ਇੰਗਲੈਂਡ ਵੀ ਖਿਤਾਬ ਦਾ ਦਾਅਵੇਦਾਰ ਹੈ।
ਪੇਸ਼ਾਵਰ ਦੇ ਸਕੂਲ ਵਿਖੇ ਜਾਵੇਗੀ ਪਾਕਿ ਕ੍ਰਿਕਟ ਟੀਮ
NEXT STORY