ਮੁੰਬਈ- ਯੁਵਰਾਜ ਸਿੰਘ ਦੇ ਵਿਸ਼ਵ ਕੱਪ 2015 'ਚੋਂ ਬਾਹਰ ਹੋਣ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਮਨਾਂ 'ਚ ਭਾਰੀ ਰੋਹ ਹੈ। ਬਾਲੀਵੁੱਡ ਦੀਆਂ ਸੁੰਦਰੀਆਂ ਨੇ ਵੀ ਵਿਸ਼ਵ ਕੱਪ 'ਚ ਯੁਵੀ ਦੇ ਨਾ ਹੋਣ 'ਤੇ ਨਰਾਜ਼ਗੀ ਪ੍ਰਗਟਾਈ ਹੈ।
ਸੁਰਖ਼ੀਆਂ 'ਚ ਰਹਿਣ ਵਾਲੀ ਰਾਣੀ, ਰਾਖੀ ਸਾਵੰਤ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਯੁਵਰਾਜ ਸਿੰਘ ਅਗਲੇ ਮਹੀਨੇ ਸ਼ੁਰੂ ਹੋ ਵਿਸ਼ਵ ਕੱਪ 2015 'ਚ ਨਹੀਂ ਖੇਡੇਗਾ।
ਰਾਖੀ ਨੇ ਟੀਮ ਇੰਡੀਆ ਵਾਸਤੇ ਕਿਹਾ ਕਿ ਜਦੋਂ ਵੀ ਉਸ ਦੀ ਲੋੜ ਪਏ ਤਾਂ ਉਹ ਹਾਜ਼ਰ ਹੋਵੇਗੀ ਕਿਉਂਕਿ ਉਸ ਨੇ ਹਾਲ ਹੀ 'ਚ ਬੀ.ਸੀ.ਐੱਲ (ਬਾਕਸ ਕ੍ਰਿਕਟ ਲੀਗ) 'ਚ ਹਿੱਸਾ ਲਿਆ ਸੀ। ਰਾਖੀ ਨੇ ਮਸਤੀ ਭਰੇ ਲਹਿਜੇ 'ਚ ਕਿਹਾ ਕਿ ਉਹ ਬੱਲੇਬਾਜ਼ੀ ਵੀ ਕਰ ਸਕਦੀ ਹੈ, ਗੇਂਦਬਾਜ਼ੀ ਵੀ, ਵਿਕਟ ਵੀ ਚੰਗੀ ਤਰ੍ਹਾਂ ਫੜ੍ਹ ਲੈਂਦੀ ਹੈ, ਅਗਰ ਜਿਆਦਾ ਕੁਝ ਨਹੀਂ ਹੋਇਆ ਤਾਂ ਉਹ ਅੰਪਾਇਰ ਨੂੰ ਤਾਂ ਚੰਗੀ ਤਰ੍ਹਾਂ ਪਟਾ ਸਕਦੀ ਹੈ।
ਇਹ ਪੁੱਛਣ 'ਤੇ ਕਿ ਉਹ ਯੁਵਰਾਜ ਸਿੰਘ ਨੂੰ ਕਿੰਨਾ ਮਿਸ ਕਰ ਰਹੀ ਹੈ ਤਾਂ ਰਾਖੀ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਯੁਵਰਾਜ ਸਿੰਘ ਤਾਂ ਵਿਸ਼ਵ ਕੱਪ 'ਚ ਹੋਣਗੇ ਹੀ ਕਿਉਂਕਿ ਉਨ੍ਹਾਂ ਬਗੈਰ ਵਿਸ਼ਵ ਕੱਪ ਜਿੱਤਣਾ ਮੁਸ਼ਕਲ ਹੋਵੇਗਾ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਯੁਵੀ ਵਿਸ਼ਵ ਕੱਪ ਟੀਮ 'ਚ ਨਹੀਂ ਹੈ ਤਾਂ, ਉਸ ਨੂੰ ਝਟਕਾ ਜਿਹਾ ਲੱਗਾ, ਉਸ ਦਾ ਮੂਡ ਇਕ ਦਮ ਚੇਂਜ ਹੋ ਗਿਆ। ਉਸ ਨੇ ਦੁਖ ਭਰੀ ਆਵਾਜ਼ 'ਚ ਕਿਹਾ, ਸੋ ਸੈਡ, ਤਾਂ ਮੁਸ਼ਕਲ ਹੈ ਸਾਡੇ ਲਈ ਵਿਸ਼ਵ ਕੱਪ ਜਿੱਤਣਾ।
ਇਸ ਤੋਂ ਇਲਾਵਾ ਜਦੋਂ ਬਾਲੀਵੁੱਡ ਅਦਾਕਾਰਾ ਡੇਸੀ ਸ਼ਾਂਹ ਤੋਂ ਯੁਵਰਾਜ ਦੇ ਵਿਸ਼ਵ ਕੱਪ 'ਚੋਂ ਬਾਹਰ ਹੋਣ 'ਤੇ ਉਸ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਉਸ ਨੇ ਕਿਹਾ ਕਿ ਉਂਜ ਤਾਂ ਉਹ ਕ੍ਰਿਕਟ ਨਹੀਂ ਜਿਆਦਾ ਦੇਖਦੀ, ਪਰ ਯੁਵੀ ਦੇ ਵਿਸ਼ਵ ਕੱਪ 'ਚੋਂ ਬਾਹਰ ਹੋਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਬੁਰੀ ਖ਼ਬਰ ਹੋਵੇਗੀ। ਪਰ ਮੈਨੂੰ ਭਰੋਸਾ ਹੈ ਕਿ ਉਹ ਟੀਮ 'ਚ ਇਕ ਵਾਰ ਫਿਰ ਧਮਾਕੇਦਾਰ ਵਾਪਸੀ ਕਰਨਗੇ। ਟੀਮ ਇੰਡੀਆ ਲਈ ਸ਼ੁੱਭਕਾਮਨਾਵਾਂ।
ਕੁਝ ਦਿਨ ਪਹਿਲਾਂ ਦੀਪਿਕਾ ਪਾਦੁਕੋਣ ਨੇ ਵੀ ਕਿਹਾ ਸੀ ਕਿ ਉਹ ਵੀ ਯੁਵੀ ਦੇ ਵਿਸ਼ਵ ਕੱਪ 'ਚੋਂ ਬਾਹਰ ਹੋਣ 'ਤੇ ਦੁਖੀ ਹੈ।
ਅਮਲਾ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ
NEXT STORY