ਨਵੀਂ ਦਿੱਲੀ- ਵਟਸਐਪ 'ਤੇ ਇਸ ਤਰ੍ਹਾਂ ਦੀਆਂ ਕਈ ਚੈਟਸ ਹੁੰਦੀਆਂ ਹਨ ਜਿਸ ਨੂੰ ਤੁਸੀਂ ਡਿਲੀਟ ਨਹੀਂ ਕਰਨਾ ਚਾਹੁੰਦੇ ਹੋ ਪਰ ਜੇਕਰ ਤੁਸੀਂ ਨਵਾਂ ਮੋਬਾਈਲ ਲੇ ਰਹੇ ਹੋ ਤਾਂ ਪੁਰਾਣੇ ਫੋਨ ਦੀ ਵਟਸਐਪ ਚੈਟ ਨਵੇਂ ਫੋਨ 'ਚ ਲਿਆਉਣੀ ਮੁਸ਼ਕਿਲ ਲੱਗਦੀ ਹੈ।
ਇਸ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਇਕ ਇਸ ਤਰ੍ਹਾਂ ਦਾ ਤਰੀਕਾ ਜਿਸ ਨਾਲ ਤੁਸੀਂ ਆਸਾਨੀ ਨਾਲ ਆਪਣੇ ਇਕ ਮੋਬਾਈਲ ਦੀ ਵਟਸਐਪ ਚੈਟ ਦੂਜੇ ਮੋਬਾਈਲ 'ਚ ਟਰਾਂਸਫਰ ਕਰ ਸਕਦੇ ਹੋ। ਸਭ ਤੋਂ ਪਹਿਲਾਂ ਪੁਰਾਣੇ ਮੋਬਾਈਲ 'ਚ ਚੈਟ ਮੋਬਾਈਲ ਚੈਟ ਹਿਸਟਰੀ ਦਾ ਬੈਕਅਪ ਲੈ ਲਵੋ। ਇਸ ਦੇ ਲਈ ਵਟਸਐਪ ਓਪਨ ਕਰਕੇ ਚੈਟ ਸੈਟਿੰਗ 'ਚ ਜਾਓ ਅਤੇ ਬੈਕਅਪ ਕਨਵਰਸੇਸ਼ਨ 'ਤੇ ਕਲਿਕ ਕਰੋ। ਹੁਣ ਇਸ ਦਾ ਬੈਕਅਪ ਤਿਆਰ ਹੋ ਗਿਆ।
1. ਹੁਣ ਆਪਣੇ ਪੁਰਾਣੇ ਮੋਬਾਈਲ ਨੂੰ ਯੂ.ਐਸ.ਬੀ. ਦੇ ਜ਼ਰੀਏ ਕੰਪਿਊਟਰ 'ਚ ਕੁਨੈਕਟ ਕਰੋ ਅਤੇ ਡਿਵਾਈਸ ਦੀ ਇੰਟਰਨਲ ਮੈਮੋਰੀ 'ਚ ਜਾ ਕੇ ਵਟਸਐਪ ਫੋਲਡਰ 'ਚ ਜਾਓ।
2. ਹੁਣ ਇਸ 'ਚੋਂ ਡਾਟਾਬੇਸ 'ਤੇ ਕਲਿਕ ਕਰੋ, ਜਿਸ 'ਚ ਕੁਝ ਫਾਈਲਸ ਸੇਵ ਹੋਣਗੀਆਂ। ਕਰੰਟ ਡੇਟ ਵਾਲੀ ਫਾਈਲ ਨੂੰ ਕਾਪੀ ਕਰੋ।
3. ਕਾਪੀ ਕੀਤੀ ਗਈ ਫਾਈਲ ਨੂੰ ਕੰਪਿਊਟਰ 'ਚ ਪੋਸਟ ਕਰ ਲਵੋ।
4. ਫਿਰ ਨਵੇਂ ਮੋਬਾਈਲ 'ਚ ਵਟਸਐਪ ਇੰਸਟਾਲ ਕਰੋ ਪਰ ਧਿਆਨ ਰਹੇ ਕਿ ਵਟਸਐਪ ਨੂੰ ਸਟਾਰਟ ਨਾ ਕਰੋ।
5. ਨਵੇਂ ਮੋਬਾਈਲ ਨੂੰ ਉਸ ਯੂ.ਐਸ.ਬੀ. ਜ਼ਰੀਏ ਕੰਪਿਊਟਰ ਨਾਲ ਕੁਨੈਕਟ ਕਰੋ।
6. ਨਵੇਂ ਮੋਬਾਈਲ 'ਚ ਵਟਸਐਪ ਫੋਲਡਰ 'ਚ ਡਾਟਾਬੇਸ ਫੋਲਡਰ ਦਿਖਾਈ ਦੇਵੇਗਾ। ਜੇਕਰ ਡਾਟਾਬੇਸ ਫੋਲਡਰ ਨਾ ਹੋਵੇ ਤਾਂ ਤੁਸੀਂ ਖੁੱਦ ਬਣਾ ਲਵੋ।
7. ਫਿਰ ਇਸ 'ਚ ਫਾਈਲਸ ਨੂੰ ਕਾਪੀ ਕਰੋ ਜੋ ਤੁਸੀਂ ਪੁਰਾਣੇ ਮੋਬਾਈਲ ਤੋਂ ਕੰਪਿਊਟਰ 'ਚ ਸੇਵ ਕੀਤੀਆਂ ਸੀ।
ਹੁਣ ਆਪਣੇ ਨਵੇਂ ਮੋਬਾਈਲ 'ਚ ਵਟਸਐਪ ਸਟਾਰਟ ਕਰੋ ਅਤੇ ਆਪਣਾ ਫੋਨ ਨੰਬਰ ਵੈਰੀਫਾਈ ਕਰੋ। ਇਸ ਦੇ ਬਾਅਦ ਤੁਹਾਨੂੰ ਮੈਸੇਜ ਬੈਕਅਪ ਦਾ ਇਕ ਨੋਟੀਫਿਕੇਸ਼ਨ ਦਿਖਾਈ ਦੇਵੇਗਾ। ਮੈਸੇਜ ਆਉਣ 'ਤੇ ਰੀਸਟੋਰ ਕਰੋ ਦੋ। ਰੀਸਟੋਰ ਕਰਦੇ ਹੀ ਤੁਹਾਡੀ ਸਾਰੀ ਚੈਟਸ ਨਵੇਂ ਮੋਬਾਈਲ 'ਚ ਆ ਜਾਣਗੀਆਂ।
ਨਾਸਿਕ ਦੀ ਪੌਜ ਵਾਈਨਸ ਅਗਲੇ ਮਾਲੀ ਸਾਲ 'ਚ ਚੀਨ 'ਚ ਪ੍ਰਵੇਸ਼ ਕਰੇਗੀ
NEXT STORY