ਨਵੀਂ ਦਿੱਲੀ- ਵੈਬਸਾਈਟ ਏਅਰਲਾਈਨ ਰੇਟਿੰਗ ਡਾਟ ਕਾਮ ਦੀ ਸਰਵੇ ਰਿਪੋਰਟ ਅਨੁਸਾਰ ਦੁਨੀਆ 'ਚ ਸਿਰਫ 20 ਹੀ ਅਜਿਹੀਆਂ ਏਅਰਲਾਈਨਾਂ ਹਨ ਜਿਨ੍ਹਾਂ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਗਿਆ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਦੀਆਂ 499 ਏਅਰਲਾਈਨਾਂ 'ਚੋਂ ਸਿਰਫ 20 ਹੀ ਸੁਰੱਖਿਅਤ ਆਖੀਆਂ ਜਾ ਸਕਦੀਆਂ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਰਿਪੋਰਟ 'ਚ ਸ਼ਾਮਲਏਅਰਲਾਈਨਾਂ 'ਚੋਂ ਇਕ ਵੀ ਭਾਰਤੀ ਕੰਪਨੀ ਸ਼ਾਮਲ ਨਹੀਂ ਹੈ। ਏਅਰਲਾਈਨਰੇਟਿੰਗ ਡਾਟ ਕਾਮ ਨੇ ਆਪਣੇ ਸਰਵੇ 'ਚ ਕਈ ਬਿੰਦੂਆਂ 'ਤੇ ਸਰਵੇ ਕੀਤਾ।
ਇਹ ਨੇ ਸਭ ਤੋਂ ਸੁਰੱਖਿਅਤ
ਏਅਰ ਨਿਊਜ਼ੀਲੈਂਡ, ਬ੍ਰਿਟਿਸ਼ ਏਅਰਵੇਜ਼, ਕੈਥੇ ਪੈਸੇਫਿਕ ਏਅਰਵੇਜ਼, ਐਮੀਰੇਟਸ, ਏਤਿਹਦ ਏਅਰਵੇਜ਼, ਏਵਾ ਏਅਰਲਾਈਨਜ਼, ਫਿਨਏਅਰ, ਲੁਫਥਾਂਸਾ, ਸਿੰਗਾਪੁਰ ਏਅਰਲਾਈਨਜ਼, ਕੰਤਾਸ, ਏਅਰ ਲਿੰਗਸ, ਅਲਾਸਕਾ ਏਅਰਲਾਈਨਜ਼, ਆਈਸਲੈਂਡ ਏਅਰ, ਜੈਟ ਬਲੂ, ਜੈਟ ਸਟਾਰ, ਮੋਨਾਰਕ ਏਅਰਲਾਈਨਜ਼, ਥਾਮਸ ਕੁੱਕ, ਟੁਈ ਫਲਾਏ ਅਤੇ ਬੈਸਟ ਜੈਟ।
ਇਹ ਨੇ ਸਭ ਤੋਂ ਅਸੁਰੱਖਿਅਤ
ਦੁਨੀਆ ਦੀਆਂ ਸਭ ਤੋਂ ਅਸੁਰੱਖਿਅਤ ਏਅਰਲਾਈਨਾਂ ਵਿਚੋਂ ਨੇਪਾਲ ਦੀ ਤਾਰਾ ਏਅਰ ਅਤੇ ਨੇਪਾਲ ਏਅਰਲਾਈਨਜ਼ ਤੋਂ ਇਲਾਵਾ ਕਜ਼ਾਕਿਸਤਾਨ ਦੀ ਸਕੈਟ ਏਅਰਲਾਈਨਜ਼ ਅਤੇ ਅਫਗਾਨਿਸਤਾਨ ਦੀ ਕਮ ਏਅਰ ਨੂੰ 10 'ਚੋਂ ਸਿਰਫ 1 ਸਟੋਰ ਰੇਟਿੰਗ ਮਿਲੀ ਹੈ। ਉੱਥੇ ਹੈਰਾਨੀਜਨਕ ਪਹਿਲੂ ਵਿਚ 2014 ਦੇ ਮਾਰਚ ਮਹੀਨੇ ਵਿਚ 239 ਮੁਸਾਫਿਰਾਂ ਨੂੰ ਲੈ ਕੇ ਬੇਦਭਰੇ ਤਰੀਕੇ ਨਾਲ ਗਾਇਬ ਹੋਈ ਫਲਾਈਟ ਐਮ.ਐਚ.370 ਮਾਮਲੇ ਤੋਂ ਬਾਅਦ ਵੀ ਮਲੇਸ਼ੀਆ ਏਅਰਲਾਈਨਜ਼ ਕੰਪਨੀ ਨੂੰ 5 ਸਟਾਰ ਮਿਲੇ।
ਕੀ ਸੀ ਸਰਵੇ ਦਾ ਪੈਮਾਨਾ
ਵੈਬਸਾਈਟ ਨੇ ਆਪਣੇ ਸਰਵੇ ਵਿਚ ਦੁਰਘਟਨਾਵਾਂ, ਤਕਨੀਕੀ ਖਾਮੀਆਂ, ਸਬੰਧਿਤ ਦੇਸ਼ ਦੀ ਆਡਿਟ ਰਿਪੋਰਟਾਂ, ਏਅਰਲਾਈਨਾਂ ਦੀ ਅਪ੍ਰੇਸ਼ਨਲ ਹਿਸਟਰੀ, ਇੰਸੀਡੈਂਟ ਰਿਕਾਰਡਜ਼, ਆਪ੍ਰੇਸ਼ਨਲ ਐਕਸੀਲੈਂਸ ਅਤੇ ਸਮੇਂ ਦੀ ਪਾਬੰਦੀ ਨੂੰ ਮੁੱਖ ਪੈਮਾਨਾ ਬਣਾਇਆ ਸੀ।
ਦਰਾਮਦ ਖਰਚ ਘਟਾਉਣ ਦੇ ਲਈ ਤੇਲ ਅਤੇ ਗੈਸ ਬਚਾਉਣੀ ਜ਼ਰੂਰੀ : ਬੰਡਾਰੂ
NEXT STORY