ਲੀਲਾ ਸੈਮਸਨ ਦੇ ਸਮਰਥਨ ਵਿਚ ਚੁੱਕਿਆ ਕਦਮ
ਜੇਤਲੀ ਨੇ ਕਿਹਾ-ਪਹਿਲਾਂ ਕਿਉਂ ਨਹੀਂ ਚੁੱਕਿਆ ਭ੍ਰਿਸ਼ਟਾਚਾਰ ਦਾ ਮੁੱਦਾ
ਨਵੀਂ ਦਿੱਲੀ— ਸੈਂਸਰ ਬੋਰਡ ਦੇ 12 ਮੈਂਬਰਾਂ ਨੇ ਲੀਲਾ ਦੇ ਸਮਰਥਨ ਅਤੇ ਬੋਰਡ ਨਾਲ ਕੇਂਦਰ ਵਲੋਂ 'ਹੰਕਾਰੀ ਅਤੇ ਈਰਖਾਪੂਰਨ' ਵਤੀਰਾ ਕੀਤੇ ਜਾਣ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਤਹਿਤ ਹੋਣ ਵਾਲੀ ਸੰਵਿਧਾਨਕ ਇਕਾਈ ਦੇ ਮੁਖੀ ਤੋਂ ਸੈਮਸਨ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਰੋਲ ਵਾਲੀ ਇਤਰਾਜ਼ਯੋਗ ਫਿਲਮ 'ਮੈਸੰਜਰ ਆਫ ਗਾਡ' (ਐੱਮ. ਐੱਸ. ਜੀ.) ਨੂੰ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਮਗਰੋਂ ਅਸਤੀਫਾ ਦਿੱਤਾ ਹੈ। ਇਕ ਪੱਤਰ ਵਿਚ ਇਨ੍ਹਾਂ ਮੈਂਬਰਾਂ ਅਰੁੰਧਤੀ ਨਾਗ, ਈਰਾ ਭਾਸਕਰ, ਲੌਰਾ ਪ੍ਰਭੂ², ਪੰਕਜ ਸ਼ਰਮਾ, ਰਾਜੀਵ ਮਸੰਦ, ਸ਼ੇਖਰ ਬਾਬੂ ਕਾਂਚਰੇਲਾ, ਸ਼ਾਜੀ ਕਰੁਣ, ਸ਼ੁਪ੍ਰਭਾ ਗੁਪਤਾ ਅਤੇ ਟੀ. ਜੀ. ਤਿਆਗ ਰਾਜਨ ਨੇ ਸੈਂਸਰ ਬੋਰਡ ਤੋਂ ਆਪਣੇ ਅਸਤੀਫੇ ਸੌਂਪ ਦਿੱਤੇ। ਸੂਚਨਾ ਤੇ ਪ੍ਰਸਾਰਨ ਮੰਤਰੀ ਅਰੁਣ ਜੇਤਲੀ ਨੇ ਲੀਲਾ ਸੈਮਸਨ 'ਤੇ ਮੋੜਵਾਂ ਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੰਸਥਾ ਵਿਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੀ ਗੱਲ ਪਹਿਲਾਂ ਸਰਕਾਰ ਦੇ ਸਾਹਮਣੇ ਕਿਉਂ ਨਹੀਂ ਰੱਖੀ। ਜੇਤਲੀ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਸਰਕਾਰ ਫਿਲਮ ਪ੍ਰਮਾਣ ਦੇ ਮਾਮਲਿਆਂ ਤੋਂ ਇਕ ਹੱਥ ਦੀ ਦੂਰੀ ਬਣਾ ਕੇ ਚਲਦੀ ਹੈ।
ਸ਼ਿਵਸੈਨਾ ਨੇ ਬਾਲ ਠਾਕਰੇ ਲਈ ਮੰਗਿਆ ਗੂਗਲ-ਡੂਡਲ
NEXT STORY