ਨਵੀਂ ਦਿੱਲੀ- ਸੁਪਰੀਮ ਕੋਰਟ ਵਿਚ ਵਕਾਲਤ ਕਰਨ ਵਾਲੇ ਵਕੀਲਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਕੀਲਾਂ ਨੂੰ ਹੁਣ ਆਪਣੀਆਂ ਗੱਡੀਆਂ ਪਾਰਕ ਕਰਨ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਆਈ. ਟੀ. ਪੀ. ਓ. ਨੇ ਮੈਦਾਨ ਦੇ ਬਾਹਰ ਉਨ੍ਹਾਂ ਨੂੰ ਪਾਰਕਿੰਗ ਦੀ ਥਾਂ ਉਪਲੱਬਧ ਕਰਵਾਈ ਹੈ, ਜਿਸ ਵਿਚ ਤਕਰੀਬਨ 300 ਕਾਰਾਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਜਸਟਿਸ ਵੀ. ਗੋਪਾਲ ਗੌੜਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਸ ਤੱਥ ਦੀ ਜਾਣਕਾਰੀ ਲੈਣ ਤੋਂ ਬਾਅਦ 'ਇੰਡੀਅਨ ਕੌਂਸਲ ਆਫ ਲੀਗਲ ਐਂਡ ਐਡਵਾਇਜ਼' ਦੀ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਇਸ ਸੰਗਠਨ ਨੇ ਵਕੀਲਾਂ ਨੂੰ ਆਪਣੀਆਂ ਗੱਡੀਆਂ ਪਾਰਕ ਕਰਨ ਵਿਚ ਹੋ ਰਹੀ ਮੁਸ਼ਕਲ ਸਮੇਤ ਕਈ ਮੁੱਦਿਆਂ ਨੂੰ ਲੈ ਕੇ 2000 ਵਿਚ ਇਹ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਵਕੀਲਾਂ ਨੂੰ ਕਾਰ ਪਾਰਕ ਕਰਨ ਲਈ ਇਹ ਥਾਂ ਜਲਦੀ ਉਪਲੱਬਧ ਕਰਾਉਣ ਲਈ ਜ਼ਰੂਰੀ ਕਦਮ ਉਠਾਏ ਜਾਣ।
ਪਟੀਸ਼ਨ ਵਿਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਲਈ ਬਹੁਮੰਜ਼ਲਾ ਸਵੈਚਾਲਿਤ ਪਾਰਕਿੰਗ ਥਾਂ ਦਾ ਨਿਰਮਾਣ ਦਾ ਨਿਰਦੇਸ਼ ਦੇਣ ਦੀ ਵੀ ਬੇਨਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ 5 ਦਸੰਬਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਅਦਾਲਤ ਦੇ ਆਲੇ-ਦੁਆਲੇ ਖਾਲੀ ਥਾਂ ਦੇ ਵਕੀਲਾਂ ਦੀਆਂ ਗੱਡੀਆਂ ਪਾਰਕ ਕਰਨ ਦੀ ਸਹੂਲਤ ਪ੍ਰਦਾਨ ਕਰਨ 'ਤੇ ਵਿਚਾਰ ਕੀਤਾ ਜਾਵੇ। ਅਦਾਲਤ ਨੇ ਸਾਲੀਸੀਟਰ ਜਨਰਲ ਰੰਜੀਤ ਕੁਮਾਰ ਨੂੰ ਕਿਹਾ ਸੀ ਕਿ ਆਈ. ਟੀ. ਪੀ. ਓ. ਦੀ ਦੇਖ-ਰੇਖ ਵਾਲੇ ਖੇਤਰ ਵਿਚ ਵਕੀਲਾਂ ਨੂੰ ਕਾਰ ਪਾਰਕ ਕਰਨ ਦੀ ਆਗਿਆ ਦੇਣ ਲਈ ਸ਼ਹਿਰੀ ਵਿਕਾਸ ਮੰਤਰਾਲੇ ਕੋਲ ਪ੍ਰਸਤਾਵ ਭੇਜਿਆ ਜਾਵੇ।
ਸੰਸਾਰਿਕ ਜੀਵਨ ਰਾਸ ਨਾ ਆਇਆ ਤਾਂ ਛੱਡ ਦਿੱਤੀ ਕਰੋੜਾਂ ਦੀ ਨੌਕਰੀ (ਦੇਖੋ ਤਸਵੀਰਾਂ)
NEXT STORY