ਰਾਂਚੀ- ਜ਼ਿੰਦਗੀ ਕਦੋਂ ਕਿਹੜਾ ਮੋੜ ਲੈ ਲਵੇ। ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਦੁਨੀਆ 'ਚ ਕੁਝ ਅਜਿਹੇ ਲੋਕ ਹੁੰਦੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਰਾਸ ਨਹੀਂ ਆਉਂਦਾ ਹੈ। ਕਦੇ ਮਹਿੰਗੀਆਂ ਡਰੈੱਸਾਂ ਪਾਉਣ ਵਾਲੀ ਨਿਸ਼ਾ ਨੇ ਸੰਸਾਰਕਿ ਜੀਵਨ ਦਾ ਤਿਆਗ ਕਰ ਦਿੱਤਾ। ਨਿਊਯਾਰਕ 'ਚ ਫੈਸ਼ਨ ਡਿਜ਼ਾਇਨਰ ਦੀ ਨੌਕਰੀ ਛੱਡ ਨਿਸ਼ਾ ਸਾਧਵੀ ਬਣ ਗਈ। ਨਿਸ਼ਾ ਦੇ ਪਿਤਾ ਮਨੋਜ ਭਾਈ ਨਿਊਯਾਰਕ 'ਚ ਕੋਚ ਫੈਕਟਰੀ 'ਰੂਬੀ' ਦੇ ਮਾਲਕ ਹਨ। ਬੇਟੀ ਦੇ ਇਸ ਫੈਸਲੇ ਦਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸਨਮਾਨ ਕੀਤਾ ਅਤੇ ਹਾਮੀ ਭਰੀ।
ਨਿਸ਼ਾ ਦੇ ਨਾਲ-ਨਾਲ ਅਮਰੀਕਾ ਤੋਂ ਜੈਨ ਸਮਾਜ ਦੇ 100 ਤੋਂ ਜ਼ਿਆਦਾ ਲੋਕ ਪਹੁੰਚੇ । ਜੈਨ ਧਰਮ ਮੁਤਾਬਕ ਸ਼ਨੀਵਾਰ ਨੂੰ ਨਿਸ਼ਾ ਦੀ ਦਾਨ ਯਾਤਰਾ ਕੱਢੀ ਗਈ। ਇਸ 'ਚ ਨਿਸ਼ਾ ਨੇ ਆਪਣੀ ਪੂਰੀ ਕਮਾਈ ਦੋਹਾਂ ਹੱਥਾਂ ਨਾਲ ਦਾਨ ਕਰ ਦਿੱਤੀ। ਇਸ ਦੌਰਾਨ 1200 ਪਰਿਵਾਰਾਂ ਵਿਚਾਲੇ ਇਕ-ਇਕ ਹਜ਼ਾਰ ਰੁਪਏ, ਕੰਬਲ, ਕੱਪੜੇ, ਥਾਲੀ ਸਮੇਤ 1500 ਰੁਪਏ ਦੀ ਸਮੱਗਰੀ ਭੇਂਟ ਕੀਤੀ। ਜ਼ਿਕਰਯੋਗ ਹੈ ਕਿ ਨਿਸ਼ਾ ਨੇ ਆਪਣੀ 7.5 ਕਰੋੜ ਦੀ ਕਮਾਈ ਛੱਡ ਸਾਧਵੀ ਦਾ ਜੀਵਨ ਅਪਣਾਇਆ ਹੈ ਅਤੇ ਆਪਣੀ ਜਿੰਨੀ ਵੀ ਕਮਾਈ ਸੀ। ਉਹ ਲੋਕਾਂ 'ਚ ਵੰਡ ਦਿੱਤੀ ਹੈ।
ਵਟਸਐਪ 'ਤੇ ਮੈਸਜ ਭੇਜ ਕੇ ਲੈ ਲਿਆ ਪੁਲਸ ਨਾਲ ਪੰਗਾ
NEXT STORY