ਗੁਜਰਾਤ- ਅੱਜ ਦੇ ਸਮੇਂ ਵਿਚ ਲੋਕ ਦੁਸ਼ਮਣੀ ਕੱਢਣ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਤੇ ਕਾਨੂੰਨ ਤੋਂ ਬਿਨਾ ਡਰੇ ਅਪਰਾਧਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ ਜਾਂ ਇੰਝ ਕਹਿ ਲਿਆ ਜਾਵੇ ਕਿ ਲੋਕਾਂ 'ਚ ਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਗੁਜਰਾਤ ਦੇ ਵਡੋਦਰਾ 'ਚ। ਵਡੋਦਰਾ ਸਥਿਤ ਨਗਰਵਾਦਾ ਇਲਾਕੇ ਵਿਚ ਫਾਈਨਾਂਸਰ ਨੂੰ ਉਸ ਦੇ ਦਫਤਰ 'ਚ ਦਾਖਲ ਹੋ ਕੇ ਇਕ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ। ਇਹ ਸਾਰੀ ਵਾਰਦਾਤ ਦਫਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
ਸੀ. ਸੀ. ਟੀ. ਵੀ. ਫੁਟੇਜ ਵਿਚ ਤੁਸੀਂ ਸਾਫ ਦੇਖ ਸਕਦੇ ਹੋਏ ਕਿ ਫਾਈਨਾਂਸਰ ਪੁੰਨਾਭਾਈ ਆਪਣੇ ਦਫਤਰ 'ਚ ਕੁਝ ਲੋਕਾਂ ਨਾਲ ਬੈਠੇ ਹੋਏ ਸਨ ਤਾਂ ਜੇਬਾਂ 'ਚ ਹੱਥ ਪਾ ਕੇ ਇਕ ਵਿਅਕਤੀ ਆਉਂਦਾ ਹੈ ਅਤੇ ਉਸ ਨੇ ਅਚਾਨਕ ਹੀ ਪੁੰਨਾਭਾਈ 'ਤੇ ਗੋਲੀ ਚਲਾ ਦਿੱਤੀ । ਇਸ ਤੋਂ ਪਹਿਲਾਂ ਕਿ ਹਮਲਾ ਕਰਨ ਵਾਲਾ ਦਫਤਰ ਤੋਂ ਦੌੜ ਸਕਦਾ, ਦਫਤਰ ਵਿਚ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਝਾੜੂ, ਡੰਡਾ ਜੋ ਵੀ ਹੱਥ ਵਿਚ ਆਇਆ, ਉਸ ਨਾਲ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜ਼ਖਮੀ ਹੋਣ ਦੇ ਬਾਵਜੂਦ ਵੀ ਫਾਈਨਾਂਸਰ ਪੁੰਨਾਭਾਈ ਹਮਲਾਵਰ ਨਾਲ ਲੜਦਾ ਰਿਹਾ। ਹਾਲਾਂਕਿ ਹਮਲਾਵਰ ਕਿਸੇ ਤਰ੍ਹਾਂ ਦੌੜ 'ਚ ਸਫਲ ਹੋ ਗਿਆ। ਹਮਲਾਵਰ ਵਲੋਂ ਕੀਤੀ ਫਾਇਰਿੰਗ ਦੇ ਪਿਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਖਮੀ ਫਾਈਨਾਂਸਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਜੰਮੂ : ਸੋਪੋਰ 'ਚ ਅੱਤਵਾਦੀਆਂ ਤੇ ਸੁਰੱਖਿਆ ਫੋਰਸ 'ਚ ਮੁਕਾਬਲਾ, ਦੋ ਅੱਤਵਾਦੀ ਢੇਰ
NEXT STORY