ਨਵੀਂ ਦਿੱਲੀ- ਸਾਬਕਾ ਆਈ. ਪੀ. ਐਸ ਅਧਿਕਾਰੀ ਕਿਰਨ ਬੇਦੀ ਨੂੰ ਭਾਜਪਾ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਲਈ ਆਪਣਾ ਉਮੀਦਵਾਰ ਬਣਾਏ ਜਾਣ ਦੇ ਕਿਆਸਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੇ ਆਪਣੇ ਉਮੀਦਵਾਰ ਦਾ ਫੈਸਲਾ ਅਜੇ ਨਹੀਂ ਕੀਤਾ ਹੈ।
ਭਾਜਪਾ 'ਚ ਸ਼ਾਮਲ ਹੋਣ ਵਾਲੀ ਕਿਰਨ ਬੇਦੀ ਨੇ ਖੁਦ ਵੀ ਇਕ ਸੰਕੇਤ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਅਹੁਦੇ ਲਈ ਭਾਜਪਾ ਦੀ ਉਮੀਦਵਾਰ ਹੋਵੇਗੀ। ਸਿੰਘ ਨੇ ਦੱਸਿਆ ਕਿ ਹੁਣ ਤਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਆਖਰੀ ਫੈਸਲਾ ਸੰਸਦੀ ਬੋਰਡ ਕਰੇਗਾ।
ਜ਼ਿਕਰਯੋਗ ਹੈ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਚੋਣਾਂ 7 ਫਰਵਰੀ ਨੂੰ ਹੋਣਗੀਆਂ। ਭਾਜਪਾ ਦੇ 12 ਮੈਂਬਰੀ ਸੰਸਦੀ ਬੋਰਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਇਲਾਵਾ ਹੋਰ ਲੋਕ ਸ਼ਾਮਲ ਹਨ।
ਕਿਰਨ ਬੇਦੀ ਬੋਲੀ, 'ਅੱਜ ਇਕ ਹੋਰ ਨਾਂ ਮਿਲ ਗਿਆ ਹੈ'
NEXT STORY