ਨਵੀਂ ਦਿੱਲੀ- ਭਾਜਪਾ ਦਾ ਪੱਲਾ ਫੜਨ ਵਾਲੀ ਅਤੇ ਮਹਿਲਾ ਆਈ. ਪੀ. ਐਸ. ਅਧਿਕਾਰੀ ਕਿਰਨ ਬੇਦੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਜੇਲ ਤੋਂ ਬਾਅਦ ਮੇਰਾ ਨਾਂ 'ਸੁਧਾਰ ਦੀਦੀ' ਰੱਖਿਆ ਗਿਆ ਸੀ ਅਤੇ ਅੱਜ ਇਕ ਹੋਰ ਨਾਂ ਮੈਨੂੰ ਮਿਲ ਗਿਆ ਹੈ। ਉਹ ਹੈ 'ਕਿਰਨ ਦੀਦੀ'। ਇਸ ਲਈ ਮੈਂ ਬਹੁਤ ਖੁਸ਼ ਹਾਂ।
ਜ਼ਿਕਰਯੋਗ ਹੈ ਕਿ ਕਿਰਨ ਬੇਦੀ ਹਾਲ ਹੀ 'ਚ ਭਾਜਪਾ ਪਾਰਟੀ 'ਚ ਸ਼ਾਮਲ ਹੋਈ ਹੈ। ਉਹ ਦਿੱਲੀ ਚੋਣਾਂ ਵਿਚ ਕੇਜਰੀਵਾਲ ਵਿਰੁੱਧ ਲੜੇਗੀ। 'ਆਪ' ਪਾਰਟੀ ਦੀ ਸਮਰਥਕ ਰਹੀ ਅਤੇ ਅੰਨਾ ਅੰਦੋਲਨ 'ਚ ਕਦਮ ਨਾਲ ਕਦਮ ਮਿਲਾਉਣ ਵਾਲੀ ਕਿਰਨ ਬੇਦੀ ਭਾਜਪਾ 'ਚ ਸ਼ਾਮਲ ਹੋ ਜਾਵੇਗੀ ਇਸ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ। ਕਿਰਨ ਬੇਦੀ ਤੋਂ ਇਲਾਵਾ 'ਆਪ' ਦੀ ਸਾਬਕਾ ਨੇਤਾ ਸ਼ਾਜ਼ੀਆ ਇਲਮੀ ਵੀ ਭਾਜਪਾ 'ਚ ਸ਼ਾਮਲ ਹੋ ਗਈ ਹੈ।
ਗੱਲੀ-ਬਾਤੀ ਆਪਣੇ ਧਿਆਨ 'ਚ ਬੈਠਾ ਸੀ, ਕੁਝ ਹੀ ਮਿੰਟਾਂ 'ਚ ਵਾਪਰ ਗਿਆ ਕਾਂਡ (ਵੀਡੀਓ)
NEXT STORY