ਨਵੀਂ ਦਿੱਲੀ- ਮਸ਼ਹੂਰ ਲਵ ਬਰਡਜ਼ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਚਰਚਿਆਂ ਦੀ ਭਰਮਾਰ ਜਿਹੀ ਲੱਗੀ ਰਹਿੰਦੀ ਹੈ। ਫਿਰ ਉਹ ਛੋਟੀ ਜਿਹੀ ਮੁਲਾਕਾਤ ਹੀ ਕਿਉਂ ਨਾ ਹੋਵੇ। ਉਹ ਵੀ ਮੀਡੀਆ ਦੇ ਸਾਹਮਣੇ ਉਭਰ ਕੇ ਆਉਂਦੀ ਹੈ। ਹਾਲ ਹੀ 'ਚ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਵਿਰਾਟ ਦੇ ਸ਼ਤਕ ਲਗਾਉਣ ਤੋਂ ਬਾਅਦ ਅਨੁਸ਼ਕਾ ਦੀਆਂ ਤਾੜੀਆਂ ਅਤੇ ਵਿਰਾਟ ਦੀ 'ਫਲਾਇੰਗ ਕਿੱਸ' ਦੇਖਣ ਨੂੰ ਨਹੀਂ ਮਿਲ ਸਕੇਗੀ। ਅੰਗਰੇਜ਼ੀ ਅਖਬਾਰ ਮੁਤਾਬਕ ਇਸ ਵਰਲਡ ਕੱਪ 'ਚ ਪਤਨੀ ਅਤੇ ਗਰਲਫ੍ਰੈਂਡਸ ਨਾਲ ਟੀਮ ਇੰਡੀਆ ਦੇ ਸਟਾਰ ਖਿਡਾਰੀ ਰੂਮ ਸ਼ੇਅਰ ਨਹੀਂ ਕਰ ਪਾਉਣਗੇ। ਹਾਲਾਂਕਿ ਬੀਸੀਸੀਆਈ ਨੇ ਹੁਣ ਤੱਕ ਇਸ ਦੀ ਕੋਈ ਪੱਕੀ ਘੋਸ਼ਣਾ ਨਹੀਂ ਕੀਤੀ ਹੈ।
ਪਿਛਲੇ ਵਰਲਡ ਕੱਪ ਦੀ ਤਰ੍ਹਾਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਇਸ ਵਰਲਡ ਕੱਪ 'ਚ ਵੀ ਇਕਾਗਰਤਾ ਬਣਾਏ ਰੱਖਣ ਲਈ ਪਤਨੀ ਅਤੇ ਗਰਲਫ੍ਰੈਂਡਸ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ 44 ਦਿਨ ਤੱਕ ਚੱਲਣ ਵਾਲੇ ਵਰਲਡ ਕੱਪ ਟੂਰਨਾਂਮੈਂਟ ਦੇ ਨਾਲ ਪਤਨੀਆਂ ਨੂੰ ਸ਼ਾਇਦ ਥੋੜ੍ਹੀ ਸ਼ੂਟ ਮਿਲ ਜਾਵੇ ਪਰ ਗਰਲਫ੍ਰੈਂਡਸ ਨੂੰ ਮੁਸੀਬਤ ਚੁੱਕਣੀ ਪਵੇਗੀ। ਬੀਸੀਸੀਆਈ ਨੂੰ ਟੂਰਨਾਂਮੈਂਟ ਦੇ ਦੌਰਾਨ ਆਸਟ੍ਰੇਲੀਆ-ਨਿਊਜ਼ੀਲੈਂਡ 'ਚ ਖਿਡਾਰੀਆਂ ਦੀਆਂ ਘਰਵਾਲੀਆਂ, ਗਰਲਫ੍ਰੈਂਡਸ ਅਤੇ ਪਰਿਵਾਰ ਦੇ ਲੋਕਾਂ ਦੇ ਹੋਣ ਦੀ ਪਰੇਸ਼ਾਨੀ ਨਹੀਂ ਹੈ ਪਰ ਨਿਯਮ ਦੇ ਤਹਿਤ ਉਨ੍ਹਾਂ ਨੂੰ ਟੀਮ ਹੋਟਲ 'ਚ ਇੱਕਠੇ ਰਹਿਣ ਦੇ ਪਾਬੰਧੀ ਰਹੇਗੀ।
...ਤਾਂ ਫਿਰ ਇਨ੍ਹਾਂ ਸ਼ਰਤਾਂ 'ਤੇ ਰਿਲੀਜ਼ ਹੋ ਸਕਦੀ ਹੈ 'ਮੈਸੇਂਜਰ ਆਫ ਗੌਡ'
NEXT STORY