ਨਵੀਂ ਦਿੱਲੀ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ 'ਮੈਸੇਂਜਰ ਆਫ ਗੌਡ' ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਫਿਲਮ 'ਤੇ ਰੋਕ ਲਾ ਦਿੱਤੀ। ਲੋਕਾਂ ਵਲੋਂ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਫਿਲਮ ਨੂੰ ਜਾਰੀ ਕਰਨ ਦਾ ਵਿਰੋਧ ਕਰ ਰਹੀਆਂ ਹਨ। ਜਿਸ ਕਾਰਨ ਪੰਜਾਬ ਵਿਚ ਇਸ ਫਿਲਮ ਨੂੰ ਲੈ ਕੇ ਰੋਕ ਲਾ ਦਿੱਤੀ ਗਈ। ਗੁੜਗਾਓਂ ਵਿਚ ਵੀ ਫਿਲਮ ਦੇ ਪ੍ਰੀਮੀਅਰ 'ਤੇ ਰੋਕ ਲਾ ਦਿੱਤੀ ਗਈ ਸੀ।
ਸੂਤਰਾਂ ਮੁਤਾਬਕ ਸੋਮਵਾਰ ਨੂੰ ਫਿਲਮ ਨਿਰਮਾਤਾਵਾਂ ਦੀ ਪ੍ਰੈੱਸ ਕਾਨਫਰੰਸ ਹੈ ਅਤੇ ਜੇਕਰ ਫਿਲਮ ਨੂੰ ਸੈਂਸਰ ਬੋਰਡ ਦਾ ਸਰਟੀਫਿਕੇਟ ਮਿਲਦਾ ਹੈ ਤਾਂ ਇਹ ਫਿਲਮ ਮੰਗਲਵਾਰ ਨੂੰ ਰਿਲੀਜ਼ ਹੋਵੇਗੀ। ਇਸ ਲਈ ਡੇਰਾ ਮੁਖੀ ਰਾਮ ਰਹੀਮ ਨੂੰ ਫਿਲਮ ਪ੍ਰਦਰਸ਼ਿਤ ਕਰਨ ਲਈ ਕੁਝ ਸ਼ਰਤਾਂ ਦਾ ਪਾਲਨ ਕਰਨ ਲਈ ਕਿਹਾ ਜਾ ਸਕਦਾ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਫਿਲਮ ਨਾਲ ਡਿਸਕਲੇਮਰ ਜੋੜਨ ਨੂੰ ਕਿਹਾ ਜਾਵੇਗਾ, ਜਿਸ ਵਿਚ ਲਿਖਿਆ ਹੋਵੇਗਾ ਕਿ ਫਿਲਮ ਕਿਸੇ ਵਿਸ਼ੇਸ਼ ਭਾਈਚਾਰੇ ਦੇ ਵਿਰੁੱਧ ਨਹੀਂ ਹੈ ਅਤੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਜੁੜੀ ਹੈ। ਇਹ ਸਿਰਫ ਇਕ ਕਾਲਪਨਿਕ ਕਥਾ ਹੈ।
ਇਸ ਦੇ ਨਾਲ ਹੀ ਫਿਲਮ ਨਿਰਮਾਤਾਵਾਂ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਫਿਲਮ ਡਿਸਕਲੇਮਰ ਵਿਚ ਇਹ ਵੀ ਜੋੜੇ ਕਿ ਫਿਲਮ 'ਚ ਦਿਖਾਏ ਗਏ ਦ੍ਰਿਸ਼ਾਂ 'ਚ ਜਾਦੂਈ ਸ਼ਕਤੀਆਂ ਨਹੀਂ ਹਨ ਯਾਨੀ ਕਿ ਕਿਸੇ ਚਰਿੱਤਰ ਕੋਲ ਜਾਦੂ ਸ਼ਕਤੀ ਨਹੀਂ ਹੈ। ਬਸ ਇੰਨਾ ਹੀ ਨਹੀਂ ਫਿਲਮ ਵਿਚ ਕੁਝ ਡਾਇਲਾਗ 'ਚ ਵੀ ਬਦਲਾਅ ਕਰਵਾਏ ਜਾ ਸਕਦੇ ਹਨ।
ਰੋਹਤਕ ਛੇੜਛਾੜ ਮਾਮਲੇ 'ਚ ਮਹਾਂਪੰਚਾਇਤ ਅੱਜ
NEXT STORY