ਫੈਸ਼ਨ ਹੀ ਉਹ ਚੀਜ਼ ਹੈ, ਜਿਹੜੀ ਦੇਸ਼ ਭਰ ਦੇ ਬਾਬਿਆਂ 'ਚੋਂ ਬਾਬਾ ਰਾਮ ਰਹੀਮ ਨੂੰ ਵੱਖਰਾ ਕਰਦੀ ਹੈ। ਬਾਬਾ ਰਾਮ ਰਹੀਮ ਵਿਚ ਇਕ ਸ਼ਾਨਦਾਰ ਬਾਬਾ ਤੇ ਇਕ ਰਾਕਸਟਾਰ ਦੇਖਣ ਨੂੰ ਮਿਲੇਗਾ। ਅਜਿਹੇ ਹੀ ਕੁਝ ਬਾਬਾ ਰਾਮ ਰਹੀਮ ਦੇ ਰਾਕਸਟਾਰ ਅਵਤਾਰ ਤਸਵੀਰਾਂ ਵਿਚ ਦਿਖਾਉਣ ਜਾ ਰਹੇ ਹਾਂ। ਬਾਬਾ ਰਾਮ ਰਹੀਮ ਇਨ੍ਹੀਂ ਦਿਨੀਂ ਆਪਣੀ ਫਿਲਮ 'ਮੈਸੰਜਰ ਆਫ ਗੌਡ' ਨੂੰ ਲੈ ਕੇ ਕਾਫੀ ਵਿਵਾਦਾਂ ਵਿਚ ਹਨ।
ਬਾਬਾ ਰਾਮ ਰਹੀਮ ਇਸ ਫਿਲਮ ਵਿਚ ਤੁਹਾਨੂੰ ਢੋਲਕੀ ਨਾਲ ਨਹੀਂ, ਸਗੋਂ ਇਕ ਇਲੈਕਟ੍ਰਿਕ ਗਿਟਾਰ ਦੀ ਧੁਨ 'ਤੇ ਗੀਤ ਗਾਉਂਦੇ ਦਿਖਾਈ ਦੇਣਗੇ। ਇਥੋਂ ਤਕ ਕਿ ਉਨ੍ਹਾਂ ਦਾ ਡਰੈਸਿੰਗ ਸੈਂਸ ਵੀ ਵੱਖਰਾ ਹੀ ਹੈ। ਬਾਬਾ ਰਾਮ ਰਹੀਮ ਨੂੰ ਦੇਸੀ ਰਾਕਸਟਾਰ ਦਾ ਨਾਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਕੋਈ ਭਗਵਾਨ ਨਹੀਂ ਹਨ, ਸਗੋਂ ਭਗਵਾਨ ਦੇ ਭੇਜੇ ਮੈਸੰਜਰ ਭਾਵ ਦੂਤ ਹਨ।
ਇਹੀ ਨਹੀਂ ਬਾਬਾ ਰਾਮ ਰਹੀਮ ਦਾ ਗੀਤ ਲਵ ਚਾਰਜਰ ਵੀ ਯੂਟਿਊਬ 'ਤੇ ਹਿੱਟ ਹੋ ਰਿਹਾ ਹੈ। ਇਸ ਫਿਲਮ ਦੇ ਟਰੇਲਰ ਨੂੰ ਵੀ ਹੁਣ ਤਕ 20 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਇਸ ਫਿਲਮ ਵਿਚ ਉਨ੍ਹਾਂ ਵਲੋਂ ਸਾਰੇ ਐਕਸ਼ਨ ਸੀਨਜ਼ ਵੀ ਖੁਦ ਕੀਤੇ ਗਏ ਹਨ। ਹੁਣ ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਹੋਵੇਗਾ ਕਿ ਇਹ ਫਿਲਮ ਰਿਲੀਜ਼ ਹੁੰਦੀ ਹੈ ਜਾਂ ਫਿਰ ਬਾਬਾ ਰਾਮ ਰਹੀਮ ਦੀ ਮਿਹਨਤ ਬੇਕਾਰ ਸਾਬਿਤ ਹੋਵੇਗੀ।
ਸ਼ਾਹਰੁਖ ਵਲੋਂ ਹਨੀ ਸਿੰਘ ਨੂੰ ਥੱਪੜ ਮਾਰਨ 'ਚ ਹੋਇਆ ਨਵਾਂ ਖੁਲਾਸਾ (ਦੇਖੋ ਤਸਵੀਰਾਂ)
NEXT STORY