ਮਥੁਰਾ- ਮਥੁਰਾ ਜ਼ਿਲਾ ਜੇਲ ਵਿਚ ਸ਼ਨੀਵਾਰ ਦੀ ਦੁਪਹਿਰ ਗੋਲੀਆਂ ਦੀ ਗੂੰਜ ਸੁਣਾਈ ਦਿੱਤੀ। ਜੇਲ ਅੰਦਰ ਹੀ ਹਥਿਆਰਾਂ ਨਾਲ ਲੈੱਸ ਬਦਮਾਸ਼ਾਂ ਨੇ ਕੈਦੀ ਰਾਜੇਸ਼ ਟੋਂਟਾ ਅਤੇ ਉਸ ਦੇ ਸਾਥੀ ਨੂੰ ਗੋਲੀਆਂ ਨਾਲ ਮਾਰ ਕੇ ਲਹੂ-ਲੁਹਾਨ ਕਰ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਜੇਲ ਪ੍ਰਸ਼ਾਸਨ ਨਾਲ ਹੀ ਸਥਾਨਕ ਪੁਲਸ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਪਹੁੰਚ ਗਿਆ।
ਹਮਲੇ ਦਾ ਦੋਸ਼ ਗੈਂਗ ਦਾ ਮੈਂਬਰ ਬ੍ਰਜੇਸ਼ 'ਤੇ ਲਾਇਆ ਜਾ ਰਿਹਾ ਹੈ। ਬ੍ਰਜੇਸ਼ ਦੀ ਕੁਝ ਦਿਨਾਂ ਪਹਿਲਾਂ ਰਾਜੇਸ਼ ਅਤੇ ਉਸ ਦੇ ਸਾਥੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਦੇ ਦੋਸ਼ ਵਿਚ ਰਾਜੇਸ਼ ਆਪਣੀ ਸਾਥੀਆਂ ਨਾਲ ਜੇਲ ਵਿਚ ਬੰਦ ਸੀ। ਮੰਨਿਆ ਜਾ ਰਿਹਾ ਹੈ ਕਿ ਬ੍ਰਜੇਸ਼ ਦੀ ਹੱਤਿਆ ਦਾ ਬਦਲਾ ਲੈਣ ਲਈ ਉਸ ਦੇ ਗੈਂਗ ਨੇ ਰਾਜੇਸ਼ ਅਤੇ ਉਸ ਦੇ ਸਾਥੀਆਂ ਨੂੰ ਗੋਲੀਆਂ ਮਾਰੀਆਂ ਹਨ।ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਜਿਸ ਵਿਚ ਅਕਸ਼ੇ ਸੋਲੰਕੀ ਨੇ ਹਸਪਤਾਲ ਵਿਚ ਹੀ ਦਮ ਤੋੜ ਦਿੱਤਾ।
ਮੁੱਢਲੇ ਇਲਾਜ ਤੋਂ ਬਾਅਦ ਜ਼ਖਮੀ ਕੈਦੀ ਰਾਜੇਸ਼ ਟੋਂਟਾ ਨੂੰ ਆਗਰਾ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਜਦੋਂ ਪੁਲਸ ਉਸ ਨੂੰ ਆਗਰਾ ਲੈ ਜਾ ਰਹੀ ਸੀ ਤਾਂ ਕੁਝ ਬਦਮਾਸ਼ਾਂ ਨੇ ਹਮਲਾ ਕਰ ਕੇ ਰਾਜੇਸ਼ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ ਰਾਜੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜੇਸ਼ ਦੀ ਪਤੀ ਇਸ ਮਾਮਲੇ 'ਚ ਪੁਲਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੱਸ ਰਹੀ ਹੈ। ਉੱਥੇ ਹੀ ਪੁਲਸ ਦੀ ਕਾਰਜਪ੍ਰਣਾਲੀ 'ਤੇ ਇਹ ਸਵਾਲ ਉਠ ਰਹੇ ਹਨ ਕਿ ਸੁਰੱਖਿਆ ਦਰਮਿਆਨ ਜੇਲ ਅੰਦਰ ਹਥਿਆਰਾਂ ਨਾਲ ਲੈੱਸ ਬਦਮਾਸ਼ ਕਿਵੇਂ ਪਹੁੰਚ ਗਏ। ਜਿਸ ਕਾਰਨ ਪੁਲਸ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ 'ਚ ਆ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਾਪੀ 'ਚ ਲਿਖੇ ਗਾਣੇ, ਦੇ ਦਿੱਤੀ ਨਰਸਿੰਗ ਦੀ ਡਿਗਰੀ
NEXT STORY