ਨਵੀਂ ਦਿੱਲੀ- ਸਰਕਾਰ ਇਲੈਕਟ੍ਰਾਨਿਕਸ ਨਿਰਮਾਣ ਖੇਤਰ 'ਚ ਦਕਸ਼ ਮਜ਼ਦੂਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਅਗਲੇ 5 ਸਾਲਾਂ 'ਚ ਲੱਗਭਗ 5.4 ਲੱਖ ਲੋਕਾਂ ਨੂੰ ਟੈਕਨਾਲੋਜੀ ਖੇਤਰ ਵਿਚ ਸਿੱਖਿਆ ਦੇਵੇਗੀ। ਇਸ ਦੇ ਲਈ 400 ਕਰੋੜ ਰੁਪਏ ਦੀ ਹੋਰ ਵੰਡ ਕੀਤੀ ਜਾਵੇਗੀ।
ਸਰਕਾਰ ਨੇ ਨਵੰਬਰ, 2013 'ਚ ਸ਼ੁਰੂ ਕੀਤੀ ਗਈ ਕੌਸ਼ਲ ਵਿਕਾਸ ਯੋਜਨਾ ਲਈ ਪਹਿਲਾਂ ਹੀ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਯੋਜਨਾ 8 ਰਾਜਾਂ ਆਂਧਰ ਪ੍ਰਦੇਸ਼, ਤੇਲੰਗਾਨਾ, ਜੰਮੂ-ਕਸ਼ਮੀਰ, ਕਰਨਾਟਕ, ਕੇਰਲ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਸ਼ੁਰੂ ਕੀਤੀ ਗਈ ਹੈ। ਇਕ ਅਧਿਕਾਰੀ ਸੂਤਰ ਨੇ ਦੱਸਿਆ ਕਿ ਸੰਚਾਰ ਅਤੇ ਵਿਨਿਰਮਾਣ ਖੇਤਰ 'ਚ ਕੌਸ਼ਲ ਵਿਕਾਸ ਦੇ ਦੂਜੇ ਚਰਣ ਨੂੰ ਮੰਨਜ਼ੂਰੀ ਦੇ ਦਿੱਤੀ ਹੈ।
ਇਸ ਦੇ ਲਈ 400 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਸੂਤਰ ਨੇ ਕਿਹਾ ਕਿ ਯੋਜਨਾ ਦਾ ਦੂਜਾ ਚਰਣ ਸਾਰੇ ਸੂਬਿਆਂ 'ਚ ਸ਼ੁਰੂ ਹੋਵੇਗਾ ਅਤੇ ਸਰਕਾਰ ਦਾ ਦੋਵਾਂ ਚਰਣਾਂ 'ਚ ਕੁੱਲ ਮਿਲਾ ਕੇ ਅਗਲੇ ਪੰਜ ਸਾਲ 'ਚ 5.4 ਲੱਖ ਲੋਕਾਂ ਨੂੰ ਸਿੱਖਿਆ ਦੇਣ ਦਾ ਟੀਚਾ ਹੈ।
ਜਾਣੋ ਕਿਵੇਂ ਬਲਾਕ ਹੁੰਦੀ ਹੈ ਵੈਬਸਾਈਟ
NEXT STORY