ਕੋਲਕਾਤਾ- ਅਕੈਡਮੀ ਆਫ ਸਟੇਮ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਹ ਅਗਲੇ 10 ਸਾਲ 'ਚ ਦੇਸ਼ 'ਚ 100 ਸਕੂਲ ਖੋਲ੍ਹੇਗੀ। ਕੰਪਨੀ ਇਨ੍ਹਾਂ ਸਕੂਲਾਂ 'ਚ 3000 ਕਰੋੜ ਰੁਪਏ ਨਿਵੇਸ਼ ਕਰੇਗੀ। ਸਟੇਮ ਇੰਡੀਆ ਦੇ ਚੇਅਰਮੈਨ ਵਿਨੋਦ ਡੁੱਗਰ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਹਾਵੜਾ, ਬਾਰੂਈਪੁਰ, ਰਾਜਰਹਾਟ, ਗੁਆਹਾਟੀ, ਬੀਕਾਨੇਰ ਅਤੇ ਜੈਪੁਰ 'ਚ ਅੱਠ ਸਥਾਨਾਂ 'ਤੇ ਜ਼ਮੀਨ ਖਰੀਦ ਲਈ ਹੈ। ਇਹ ਸਕੂਲ ਅਗਲੇ ਤਿੰਨ ਸਾਲ ਵਿਚ ਪਰਿਚਾਲਨ ਵਿਚ ਆ ਜਾਣਗੇ। ਕੰਪਨੀ ਨੇ ਬੈਰਕਪੁਰ, ਉੱਤਰੀ 24 ਪਰਗਨਾ ਜ਼ਿਲੇ ਵਿਚ ਪਹਿਲਾ ਸਟੇਮ ਵਰਲਡ ਸਕੂਲ ਖੋਲ੍ਹਿਆ ਹੈ।
5.4 ਲੱਖ ਲੋਕਾਂ ਨੂੰ ਟੈਕਨਾਲੋਜੀ ਸਿੱਖਿਆ ਦੇਣ ਲਈ 500 ਕਰੋੜ ਖਰਚੇਗੀ ਸਰਕਾਰ
NEXT STORY