ਮੁੰਬਈ- ਭਾਰਤੀ ਬੈਂਕਾਂ ਦੀ ਵਿਦੇਸ਼ ਸਥਿਤ ਬ੍ਰਾਂਚਾਂ ਦੀ ਆਮਦਨੀ ਪਿਛਲੇ ਵਿੱਤ ਸਾਲ ਦੇ ਦੌਰਾਨ 7.7 ਫ਼ੀਸਦੀ ਵੱਧ ਕੇ 393.7 ਅਰਬ ਰੁਪਏ (6.6 ਅਰਬ ਡਾਲਰ) 'ਤੇ ਪਹੁੰਚ ਗਈ। ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਦੌਰਾਨ ਵਿਦੇਸ਼ਾਂ 'ਚ ਭਾਰਤੀ ਬੈਂਕਾਂ ਦੁਆਰਾ ਦਿੱਤੇ ਜਾਣ ਵਾਲੇ ਕਰਜ਼ ਅਤੇ ਉਨ੍ਹਾਂ 'ਚ ਜਮ੍ਹਾ ਰਾਸ਼ੀ, ਦੋਹਾਂ 'ਚ 30 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ।
ਵਿੱਤ ਸਾਲ 2013-14 'ਚ ਬੈਕਾਂ ਨੇ 7684.4 ਅਰਬ ਰੁਪਏ (127.9 ਅਰਬ ਡਾਲਰ) ਦਾ ਕਰਜ਼ਾ ਦਿੱਤਾ, ਜੋ ਵਿੱਤ ਸਾਲ 2012-13 ਦੇ ਮੁਕਾਬਲੇ 31.2 ਫ਼ੀਸਦੀ ਵੱਧ ਹੈ। ਸਮੇਂ ਦੌਰਾਨ ਵਿਦੇਸ਼ੀ ਸ਼ਾਖਾਵਾਂ 'ਚ ਜਮ੍ਹਾ ਰਾਸ਼ੀ 30.8 ਫੀਸਦੀ ਵੱਧ ਕੇ 5143 ਅਰਬ ਰੁਪਏ 'ਤੇ ਪਹੁੰਚ ਗਈ। ਕੇਂਦਰੀ ਬੈਂਕ ਨੇ ਦੱਸਿਆ ਕਿ ਇਸ ਦੌਰਾਨ ਭਾਰਤ 'ਚ ਕਾਰੋਬਾਰ ਕਰ ਰਹੇ ਵਿਦੇਸ਼ੀ ਬੈਂਕਾਂ ਦੀ ਆਮਦਨੀ ਨੂੰ 11.8 ਫੀਸਦੀ ਵਧੀ। ਉਨ੍ਹਾਂ ਵਲੋਂ ਦਿੱਤੇ ਜਾਣ ਵਾਲੇ ਕਰਜ਼ੇ 'ਚ 3.1 ਫੀਸਦੀ ਦੀ ਕਮੀ ਰਹੀ ਜਦਕਿ ਉਨ੍ਹਾਂ 'ਚ ਜਮ੍ਹਾ ਰਾਸ਼ੀ 'ਚ 23.5 ਫੀਸਦੀ ਦਾ ਵਾਧਾ ਹੋਇਆ।
ਤੁਹਾਨੂੰ ਨੇਤਰਹੀਣਾਂ ਨਾਲ ਜੋੜਨ ਵਾਲਾ ਐਪ
NEXT STORY