ਨਵੀਂ ਦਿੱਲੀ- ਦੇਸ਼ 'ਚ ਵੱਧਦੇ ਆਨਲਾਈਨ ਕਾਰੋਬਾਰ (ਈ-ਕਾਮਰਸ) ਦੇ ਵਿਚਾਲੇ ਕੁਝ ਰੋਟਰੀ ਮੈਂਬਰਾਂ ਨੇ ਨਵੀਂ ਆਨਲਾਈਨ ਖਰੀਦਦਾਰੀ ਵੈੱਬਸਾਈਟ 'ਬਾਬੂਮੋਸ਼ਾਇ' ਸ਼ੁਰੂ ਕੀਤੀ ਹੈ ਜਿਸ ਰਾਹੀਂ ਸਬਜ਼ੀਆਂ ਅਤੇ ਫਲਾਂ ਸਮੇਤ ਹੋਰ ਰੋਜ਼ਾਨਾਂ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਦੀ ਵਿਕਰੀ ਕੀਤੀ ਜਾਵੇਗੀ।
ਬਾਬੂਮੋਸ਼ਾਇ ਦੇ ਵਪਾਰ ਵਿਕਾਸ ਨਿਰਦੇਸ਼ਕ ਦਿਵਿਆਂਸ਼ ਤਲਵਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੰਗਲ ਫੈਮਿਲੀਜ਼ ਦੀ ਵੱਧਦੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਪੋਰਟਲ 'ਚ ਸਬਜ਼ੀ, ਫਲ ਅਤੇ ਕਰਿਆਨਾ ਸਮਾਨ ਦੇ ਲਈ ਵਿਸ਼ੇਸ਼ ਬਲਾਕ ਹੋਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਸਾਰੇ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਨੂੰ ਖਾਸ ਤੌਰ 'ਤੇ ਪ੍ਰੋਸੈਸਡ ਕਰੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਮਾੜੇ ਪ੍ਰਭਾਵ ਤੋਂ ਪਦਾਰਥਾਂ ਨੂੰ ਸੁਰੱਖਿਅਤ ਰੱਖਿਆ ਜਾਵੇ।
ਭਾਰਤੀ ਬੈਂਕਾਂ ਦੀ ਵਿਦੇਸ਼ਾਂ 'ਚ ਕਮਾਈ 7.7 ਫ਼ੀਸਦੀ ਵਧੀ
NEXT STORY