ਨਵੀਂ ਦਿੱਲੀ- ਵਟਸਐਪ ਯੂਜ਼ਰਸ ਲਈ ਇਕ ਵੱਡੀ ਖੁਸ਼ਖਬਰੀ ਹੈ। ਹੁਣ ਜਲਦੀ ਵਟਸਐਪ ਦੇ ਬਾਅਦ ਨਵਾਂ ਮੈਸੇਂਜਰ ਐਪ 'ਵਟਸਐਪ ਪਲੱਸ' ਆ ਰਿਹਾ ਹੈ। ਖਬਰ ਹੈ ਕਿ ਵਟਸਐਪ ਇਕ ਨਵੇਂ ਮੈਸੇਂਜਰ 'ਤੇ ਕੰਮ ਕਰ ਰਿਹਾ ਹੈ ਜਿਸ ਨੂੰ 'ਵਟਸਐਪ ਪਲੱਸ' ਦਾ ਨਾਮ ਦਿੱਤਾ ਗਿਆ ਹੈ।
ਫਿਲਹਾਲ ਪੂਰੀ ਤਰ੍ਹਾਂ ਸਾਫ ਨਹੀਂ ਹੈ ਕਿ 'ਵਟਸਐਪ ਪਲੱਸ' 'ਚ ਕੀ ਖੂਬੀ ਹੋਵੇਗੀ ਪਰ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਵਟਸਐਪ ਪਲੱਸ 'ਚ ਨਵੇਂ ਸਮਾਈਲਿਜ਼ ਹੋਣਗੇ ਜੋ ਤੁਹਾਡੇ ਇਮੋਸ਼ਨਜ਼ ਨੂੰ ਹੋਰ ਵੱਧ ਵਧੀਆ ਪ੍ਰਦਰਸ਼ਿਤ ਕਰਣਗੇ ਅਤੇ ਇਸ 'ਚ ਨਵੇਂ ਥੀਮਸ ਦਾ ਵੀ ਆਪਸ਼ਨ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਆਪਣੇ ਮੂਡ ਦੇ ਹਿਸਾਬ ਨਾਲ ਬਦਲ ਸਕੋਗੇ। ਇਸ ਦੇ ਨਾਲ ਹੀ ਵਟਸਐਪ ਪਲੱਸ 'ਚ ਤੁਹਾਡੇ ਕੋਲ ਮੈਸੇਂਜਰ ਦੇ ਜ਼ਰੀਏ ਹੀ ਵੱਡੀ ਫਾਈਲਸ ਸ਼ੇਅਰਿੰਗ ਦਾ ਆਪਸ਼ਨ ਵੀ ਹੋਵੇਗਾ।
ਕੁਝ ਸਮਾਂ ਪਹਿਲਾਂ ਹੀ ਵਟਸਐਪ ਨੇ 'ਡਬਲ ਬਲਿਊ ਟਿਕਸ' ਫੀਚਰ ਲਾਂਚ ਕੀਤਾ ਸੀ, ਜਿਸ ਨਾਲ ਤੁਸੀਂ ਜਿਸ ਵਿਅਕਤੀ ਨੂੰ ਮੈਸੇਜ ਭੇਜਿਆ ਹੈ ਉਸ ਨੇ ਮੈਸੇਜ ਪੜ੍ਹਿਆ ਜਾਂ ਨਹੀਂ ਇਹ ਪਤਾ ਚੱਲ ਜਾਂਦਾ ਸੀ। ਵਟਸਐਪ ਦੇ ਇਸ ਫੀਚਰ ਨੂੰ ਮਿਲਿਆ ਜੁਲਿਆ ਰਿਸਪਾਂਸ ਮਿਲਿਆ ਸੀ। ਅਜੇ ਵਟਸਐਪ ਪਲੱਸ ਦਾ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਪਰ ਵਟਸਐਪ ਦੇ ਦੀਵਾਨਿਆਂ ਨੂੰ ਇਸ ਮੈਸੇਂਜਰ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ।
ਮੁੰਬਈ ਹਮਲੇ ਦੇ ਦੋਸ਼ੀ ਲਖਵੀ ਦੀ ਹਿਰਾਸਤ ਮਿਆਦ ਇਕ ਮਹੀਨਾ ਵਧੀ
NEXT STORY