ਨਵੀਂ ਦਿੱਲੀ- ਕਾਂਗਰਸ ਨੇ ਅੱਜ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਦਾ ਦਿੱਲੀ 'ਚ ਆਪਣੇ ਨੇਤਾਵਾਂ 'ਤੇ ਭਰੋਸਾ ਨਹੀਂ ਰਹਿ ਗਿਆ ਹੈ ਇਸ ਲਈ ਬਾਹਰ ਤੋਂ ਨੇਤਾ ਬੁਲਾਏ ਜਾ ਰਹੇ ਹਨ। ਕਾਂਗਰਸ ਜਨਰਲ ਸਕੱਤਰ ਅਤੇ ਦਿੱਲੀ ਵਿਧਾਨਸਭਾ ਚੋਣ 'ਚ ਪਾਰਟੀ ਦੀ ਪ੍ਰਚਾਰ ਮੁਹਿੰਮ ਦੇ ਪ੍ਰਮੁੱਖ ਅਜੇ ਮਾਕਨ ਨੇ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਭਾਜਪਾ ਨੂੰ ਪਿਛਲੀ ਚੋਣ 'ਚ ਜਿੱਤ ਕੇ ਆਏ ਆਪਣੇ ਵਿਧਾਇਕਾਂ ਅਤੇ ਹੋਰ ਨੇਤਾਵਾਂ 'ਤੇ ਭਰੋਸਾ ਨਹੀਂ ਰਹਿ ਗਿਆ ਹੈ। ਇਸ ਲਈ ਉਹ ਦੂਜੇ ਦਲਾਂ ਤੋਂ ਨੇਤਾਵਾਂ ਨੂੰ ਪਾਰਟੀ
'ਚ
ਸ਼ਾਮਲ ਕਰਨ 'ਚ ਲੱਗ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਕੋਲ ਸਮਰਥ ਅਗਵਾਈ ਨਹੀਂ ਹੈ। ਬਾਹਰੋਂ ਆਏ ਨੇਤਾ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 1998 'ਚ ਵੀ ਭਾਜਪਾ ਨੇ ਸ਼੍ਰੀ ਸਾਹਿਬ ਸਿੰਘ ਵਰਮਾ ਨੂੰ ਹਟਾ ਕੇ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਸੀ ਜੋ ਦਿੱਲੀ ਤੋਂ ਨਹੀਂ ਸੀ।
ਗੂਗਲ ਬੁਆਏ ਕੌਟਲਿਆ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!
NEXT STORY