ਨਵੀਂ ਦਿੱਲੀ- ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ 49 ਦਿਨਾਂ ਦੀ ਸਰਕਾਰ ਨੇ ਹਰ ਤਿੰਨ ਦਿਨ ਵਿਚ ਇਕ ਯੂ-ਟਰਨ ਲੈ ਕੇ ਜਨਤਾ ਨਾਲ ਵਾਅਦਾ ਖਿਲਾਫੀ ਕੀਤੀ ਅਤੇ ਕਿਹਾ ਕਿ ਅਜਿਹੀ ਪਾਰਟੀ ਨੂੰ ਮੁੜ ਤੋਂ ਸੱਤਾ ਸੌਂਪਣਾ ਖਤਰਨਾਕ ਹੋਵੇਗਾ। ਕਾਂਗਰਸ ਨੇ 'ਆਪ' ਪਾਰਟੀ 'ਤੇ ਹਮਲਾ ਤੇਜ਼ ਕਰਦੇ ਹੋਏ ਕਿਹਾ ਕਿ 49 ਦਿਨਾਂ ਦੀ ਉਲਟੀ ਚਾਲ, ਦਿੱਲੀ ਹੋਈ ਬੇਹਾਲ, ਯੂ-ਟਰਨ ਕੇਜਰੀਵਾਲ ਸਿਰਲੇਖ ਵਾਲੀ ਇਕ ਕਿਤਾਬ ਜਾਰੀ ਕਰ ਕੇ ਅਜਿਹੀਆਂ 16 ਗੱਲਾਂ ਗਿਣਾਈਆਂ ਹਨ, ਜਿਸ 'ਤੇ ਉਸ ਦਾ ਦਾਅਵਾ ਹੈ ਕਿ ਇਸ ਪਾਰਟੀ ਨੇ ਪੂਰੀ ਤਰ੍ਹਾਂ ਯੂ-ਟਰਨ ਲੈ ਲਿਆ।
ਕਿਤਾਬ ਵਿਚ ਕਿਹਾ ਗਿਆ ਹੈ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਵਿਚ ਨਾ ਆਉਣ ਦੀ ਗੱਲ ਕਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਦਾ ਕੋਈ ਸੁਪਨਾ ਹੈ ਉਸ ਨੂੰ ਰਾਜਨੀਤੀ ਵਿਚ ਆਉਣ ਦੀ ਲੋੜ ਨਹੀਂ ਹੈ ਪਰ ਮੌਕਾ ਮਿਲਦੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਬਣਾ ਲਈ ਅਤੇ ਅੰਨਾ ਹਜ਼ਾਰੇ ਦੀ ਪਿੱਠ 'ਤੇ ਛੁਰੀ ਘੋਂਪ ਦਿੱਤੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕਦੇ ਹੋਏ ਕਿਹਾ ਸੀ ਕਿ ਉਹ ਕਾਂਗਰਸ ਅਤੇ ਭਾਜਪਾ ਦਾ ਸਮਰਥਨ ਨਹੀਂ ਲੈਣਗੇ ਪਰ ਬਾਅਦ ਵਿਚ ਉਨ੍ਹਾਂ ਨੇ ਕਾਂਗਰਸ ਦੇ ਸਮਰਥਨ ਨਾਲ ਸਰਕਾਰ ਬਣਾ ਲਈ ਅਤੇ ਦਿੱਲੀ ਦੇ ਮੁੱਖ ਮੰਤਰੀ ਬਣ ਗਏ। ਉਨ੍ਹਾਂ ਨੇ ਮੁੱਖ ਮੰਤਰੀ ਦੇ ਰੂਪ ਵਿਚ ਬੰਗਲਾ, ਸੁਰੱਖਿਆ ਅਤੇ ਲਾਲ ਬੱਤੀ ਵਾਲੀ ਗੱਡੀ ਨਹੀਂ ਲੈਣ ਦੀ ਗੱਲ ਕਹੀ ਸੀ ਪਰ ਉਹ ਬਾਅਦ ਵਿਚ ਇਸ ਗੱਲ ਤੋਂ ਵੀ ਪਲਟ ਗਏ।
Viral Video : ਤਾਂ ਕੀ ਅਜਿਹੇ ਲੜਕੇ ਹੁੰਦੇ ਹਨ ਲੜਕੀਆਂ ਦੀ ਪਸੰਦ (ਵੀਡੀਓ)
NEXT STORY