ਨਵੀਂ ਦਿੱਲੀ- ਕਈ ਲੜਕਿਆਂ ਦੇ ਮਨ 'ਚ ਇਹ ਸਵਾਲ ਹੁੰਦਾ ਹੈ ਕਿ ਜੇਕਰ ਉਹ ਕਿਸੇ ਲੜਕੀ ਨਾਲ ਗੱਲ ਕਰਨਾ ਚਾਹੁੰਦੇ ਹਨ ਜਾਂ ਫਿਰ ਉਸ ਨੂੰ ਜਾਣਨਾ ਚਾਹੁੰਦੇ ਹਨ ਤਾਂ ਇਸ ਦੀ ਸ਼ੁਰੂਆਤ ਕਿਵੇਂ ਕੀਤੀ ਜਾਵੇ। ਅਜਿਹਾ ਕਰਨਾ ਕਈ ਵਾਰ ਇੰਨਾ ਮੁਸ਼ਕਿਲ ਹੁੰਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਲੜਕਿਆਂ ਕੋਲੋਂ ਕੋਈ ਪੁੱਠੀ-ਸਿੱਧੀ ਹਰਕਤ ਹੋ ਜਾਂਦੀ ਹੈ।
ਇਸ ਗੱਲ ਦਾ ਪਤਾ ਲਗਾਉਣ ਨਿਕਲੀ ਇਕ ਟੀਮ ਨੇ ਦਿੱਲੀ ਦੀਆਂ ਲੜਕੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕੋਲੋਂ ਪੁੱਛਿਆ ਕਿ ਜੇਕਰ ਕੋਈ ਲੜਕਾ ਉਨ੍ਹਾਂ ਨੂੰ ਅਪਰੋਚ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਇਸ 'ਤੇ ਬਣਾਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਸਵਾਲ ਦੇ ਜਵਾਬ ਵਿਚ ਲੜਕੀਆਂ ਨੇ ਜਿਹੜੀ ਗੱਲ ਦੱਸੀ, ਉਸ ਨਾਲ ਲੜਕੇ ਉਨ੍ਹਾਂ ਤਕ ਅਪਰੋਚ ਕਰਨ ਸਬੰਧੀ ਤਾਂ ਸਿੱਖ ਹੀ ਸਕਦੇ ਹਨ ਤੇ ਨਾਲ ਆਪਣੀ ਬੇਇੱਜ਼ਤੀ ਕਰਵਾਉਣ ਤੋਂ ਵੀ ਬਚ ਸਕਦੇ ਹਨ।
ਆਂਧਰਾ ਪ੍ਰਦੇਸ਼ 'ਚ ਤਾਲਾਬ 'ਚ ਡੁੱਬਣ ਨਾਲ 5 ਦੀ ਮੌਤ
NEXT STORY