ਨਵੀਂ ਦਿੱਲੀ- ਉਤਰੀ ਅਮਰੀਕਾ ਦੇ ਸਭ ਤੋਂ ਵੱਡੇ ਕਾਰ ਸ਼ੋਅ ਦੀ ਸ਼ੁਰੂਆਤ ਡੇਟ੍ਰਾਇਟ 'ਚ ਹੋਈ ਹੈ, ਜਿਥੇ ਫੋਰਡ ਵਰਗੀਆਂ ਕਾਰ ਉਤਪਾਦਕ ਕੰਪਨੀਆਂ ਨੇ ਆਪਣੇ ਨਵੇਂ ਮਾਡਲ ਅਤੇ ਕਾਂਸੈਪਟ ਡਿਜ਼ਾਈਨਾਂ ਦਾ ਪ੍ਰਦਰਸ਼ਨ ਕੀਤਾ।
ਜਨਰਲ ਮੋਟਰਸ ਨੇ ਇਸ ਕਾਰ ਸ਼ੋਅ 'ਚ ਆਪਣੀ ਕਾਂਸੈਪਟ ਇਲੈਕਟ੍ਰੀਕਲ ਕਾਰ ਸ਼ੇਵਰਲੇਟ ਬੋਲਟ ਤੋਂ ਪਰਦਾ ਚੁੱਕਿਆ। ਇਹ ਕਾਰ ਇਕ ਵਾਰ ਦੀ ਚਾਰਜਿੰਗ 'ਚ ਲੱਗਭਗ 321 ਕਿਲੋਮੀਟਰ ਚੱਲਦੀ ਹੈ। ਫੋਰਡ ਜੀ.ਟੀ. ਦੇਖਣ 'ਚ ਸੁਪਰ ਕਾਰ ਵਰਗੀ ਹੈ, ਜਿਸ ਦਾ ਉਤਪਾਦਨ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ। ਇਸ ਕਾਰ ਸ਼ੋਅ 'ਚ ਈਂਧਣ ਬਚਾਉਣ ਵਾਲੀ ਗ੍ਰੀਨ ਕਾਰਾਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ 'ਚੋਂ ਇਕ ਹੈ ਹੁੰਡਈ ਦੀ ਸੋਨਾਟਾ ਪਲੱਗ ਇਨ ਬਾਈਬ੍ਰਿਡ ਕਾਰ। ਤੇਜ਼ੀ ਨਾਲ ਡਿੱਗਦੀ ਤੇਲ ਦੀਆਂ ਕੀਮਤਾਂ ਨੇ ਅਮਰੀਕੀ ਕਾਰ ਗਾਹਕਾਂ ਨੂੰ ਇਕ ਵਾਰ ਫਿਰ ਵੱਡੇ ਟਰੱਕਾਂ ਅਤੇ ਸਪੋਰਟ, ਯੂਟੀਲਿਟੀ ਵ੍ਹੀਕਲਸ ਵੱਲ ਆਕਰਸ਼ਿਤ ਕੀਤਾ ਹੈ। ਇਥੇ ਟੋਇਟਾ ਦੀ ਪਿਕਅਪ ਟਰੱਕ ਟੈਕੋਮਾ ਦਾ ਪ੍ਰਦਰਸ਼ਨ ਕੀਤਾ ਗਿਆ।
ਹਾਲ ਦੇ ਸਾਲਾਂ 'ਚ ਅਮਰੀਕੀ ਖਰੀਦਦਾਰਾਂ ਦੀ ਹਾਈਬ੍ਰਿਡ ਅਤੇ ਇਲੈਕਟ੍ਰਿਕ ਵ੍ਹੀਕਲਸ 'ਚ ਦਿਲਚਸਪੀ ਘੱਟ ਹੋਈ ਹੈ। ਨਿਸਾਨ ਨੇ ਇਸ ਤਰ੍ਹਾਂ ਦੀ ਇਕ ਨਵੀਂ ਕਾਰ ਟਾਈਟਨ ਐਕਸ.ਡੀ. ਪਿਕਅਪ ਟਰੱਕ ਸ਼ੋਅ 'ਚ ਪੇਸ਼ ਕੀਤੀ। ਪੋਰਸ਼ੇ ਨੇ ਆਪਣਾ ਨਵਾਂ ਮਾਡਲ 911 ਟਾਰਗਾ ਫੋਰ ਜੀ.ਟੀ.ਐਸ. ਲਾਂਚ ਕੀਤਾ। ਇਸ ਸਪੋਰਟਸ ਕਾਰ 'ਚ ਪਿੱਛੇ ਵੱਲ ਇੰਜਣ ਹੈ। ਬੇਂਟਲੇ ਨੇ ਆਪਣੀ ਕਨਵਰਟੇਬਲ ਕਾਰ ਜੀ.ਟੀ.ਐਸ. ਸਪੀਡ ਤੋਂ ਪਰਦਾ ਹਟਾਇਆ। ਉਤਰੀ ਅਤੇ ਦੱਖਣੀ ਅਮਰੀਕਾ, ਕੈਰੇਬਿਅਨ ਦਾ ਇਲਾਕਾ ਲਗਜ਼ਰੀ ਕਾਰਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਸ ਦੇ ਬਾਅਦ ਨੰਬਰ ਆਉਂਦਾ ਹੈ ਚੀਨ, ਯੂਰੋਪ, ਮੁੱਧ ਪੂਰਬ ਦਾ। ਇਨਫੀਨਿਟੀ ਨੇ ਆਪਣੀ ਕਾਂਸੈਪਟ ਕਾਰ ਕਿਊ60 ਤੋਂ ਪਰਜਾ ਚੁੱਕਿਆ। ਇਹ ਕਾਰ ਬੀ.ਐਮ.ਡਬਲਯੂ. ਦੀ 4ਸੀਰੀਜ਼ ਅਤੇ ਆਡੀ ਏ5 ਨੂੰ ਟੱਕਰ ਦੇਵੇਗੀ।
ਕਾਰਾਂ ਦੇ ਇਲਾਵਾ ਇਸ ਸ਼ੋਅ 'ਚ ਕਾਰ ਦੇ ਅੰਦਰ ਦੀ ਟੈਕਨਾਲੋਜੀ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਮਰਸਡੀਜ਼ ਨੇ ਆਪਣੀ ਆਟੋਮੈਟਿਕ ਕਾਂਸੈਪਟ ਕਾਰ ਐਫ 015 ਤੋਂ ਪਰਦਾ ਚੁੱਕਿਆ। ਇਹ ਆਪਣੇ ਆਪ ਚੱਲਦੀ ਹੈ ਅਤੇ ਯਾਤਰਾ ਦੌਰਾਨ ਹੀ ਵਪਾਰਕ ਮੀਟਿੰਗ ਲਈ ਇਸ 'ਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਸ਼ੋਅ 'ਚ ਅਲਫਾ ਰੋਮਿਓ 4ਸੀ ਕਨਵਰਟੇਬਲ ਕਾਰ ਦੀ ਵੀ ਪ੍ਰਦਰਸ਼ਨ ਕੀਤਾ ਗਿਆ। 17 ਜਨਵਰੀ 2015 ਤੋਂ ਇਹ ਸ਼ੋਅ ਆਮ ਲੋਕਾਂ ਲਈ ਖੁੱਲ੍ਹ ਚੁੱਕਾ ਹੈ।
ਭਾਰਤ ਨੂੰ ਨਿਸ਼ਾਨਾ ਬਣਾ ਸਕਦੈ ਆਈ.ਐੱਸ
NEXT STORY