ਦੁਨੀਆ ਵਿਚ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਹਨ- ਦੁਖੀ, ਸੁਖੀ ਅਤੇ ਭਗਤ। ਕਮੀਆਂ ਅਤੇ ਨਿਰਾਸ਼ਾ ਕਾਰਨ ਦੁਖੀ ਆਦਮੀ ਹਮੇਸ਼ਾ ਨਿਰਾਸ਼ ਰਹਿੰਦਾ ਹੈ ਤਾਂ ਸੁਖੀ ਆਦਮੀ ਆਪਣੇ ਸੁੱਖਾਂ ਤੋਂ ਅੱਕ ਜਾਂਦਾ ਹੈ ਅਤੇ ਉਹ 'ਦਿਲ ਮਾਂਗੇ ਮੋਰ' ਦੀ ਧਾਰਾ ਵਿਚ ਵਗਦਾ ਰਹਿੰਦਾ ਹੈ। ਦੁਨੀਆ ਦੇ ਖੁਸ਼ਹਾਲ ਰਾਸ਼ਟਰ ਭਾਰਤ ਦੇ ਅਧਿਆਤਮਿਕ ਗਿਆਨ ਵਲ ਆਕਰਸ਼ਿਤ ਹੁੰਦੇ ਹਨ ਤਾਂ ਭਾਰਤ ਦੇ ਲੋਕ ਉਨ੍ਹਾਂ ਦੀਆਂ ਆਰਾਮ ਦੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੁੰਦੇ ਹਨ। ਪੱਛਮ ਵਿਚ ਤਣਾਅ ਹੈ ਤਾਂ ਪੂਰਬ ਵਾਲੇ ਵੀ ਸੁਖੀ ਨਹੀਂ। ਕਹਿਣ ਤੋਂ ਭਾਵ ਹੈ ਕਿ ਲੋਕ ਇਸ ਮਾਇਆਧਾਰੀ ਸੰਸਾਰ ਵਿਚ ਸਿਰਫ ਆਪਣੀਆਂ ਸੁੱਖ-ਸਹੂਲਤਾਂ ਦੇ ਪਿੱਛੇ ਹੀ ਭੱਜਦੇ ਹਨ। ਜਿਸ ਦੇ ਕੋਲ ਆਰਾਮਦਾਇਕ ਸਾਧਨ ਨਹੀਂ ਹਨ, ਉਹ ਕਰਜ਼ ਆਦਿ ਲੈਂਦੇ ਹਨ ਅਤੇ ਫਿਰ ਉਸ ਨੂੰ ਉਤਾਰਦੇ ਹੋਏ ਤਕਲੀਫ ਸਹਾਰਦੇ ਹਨ। ਜੇਕਰ ਉਹ ਉਕਤ ਚੀਜ਼ਾਂ ਨਹੀਂ ਖਰੀਦਦੇ ਤਾਂ ਪਰਿਵਾਰ ਵਾਲੇ ਉਨ੍ਹਾਂ ਦਾ ਜਿਊਣਾ ਹਰਾਮ ਕਰ ਦਿੰਦੇ ਹਨ। ਸੁੱਖ-ਸਹੂਲਤਾਂ ਦਾ ਸਾਮਾਨ ਖਰੀਦ ਲਿਆ ਤਾਂ ਫਿਰ ਰੋਜ਼ਾਨਾ ਕੰਮਕਾਜ ਕਾਰਨ ਮਰਦ-ਔਰਤ ਵਿਚਕਾਰ ਦੂਰੀਆਂ ਵਧ ਜਾਂਦੀਆਂ ਹਨ ਅਤੇ ਇਸੇ ਕਾਰਨ ਸਿਹਤ ਵਿਗੜਨ ਲਗਦੀ ਹੈ।
ਜਿਨ੍ਹਾਂ ਲੋਕਾਂ ਨੇ ਅਧਿਆਤਮਕ ਗਿਆਨ ਪ੍ਰਾਪਤ ਕਰ ਲਿਆ ਹੈ, ਉਹ ਜੀਵਨ ਨੂੰ ਆਪਣੇ ਨਜ਼ਰੀਏ ਨਾਲ ਜਿਊਂਦੇ ਹਨ ਅਤੇ ਸੁੱਖ-ਸਹੂਲਤਾਂ ਵਲ ਉਨ੍ਹਾਂ ਦਾ ਧਿਆਨ ਸਿਰਫ ਓਨਾ ਹੀ ਰਹਿੰਦਾ ਹੈ, ਜਿਸ ਨਾਲ ਉਹ ਆਪਣਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ। ਉਹ ਦੁਨੀਆ ਦੀ ਐਸ਼ੋ-ਇਸ਼ਰਤ ਵਿਚ ਆ ਕੇ ਆਪਣਾ ਦਿਲ ਨਹੀਂ ਦੁਖਾਉਂਦੇ ਅਤੇ ਕਿਸੇ ਚੀਜ਼ ਦੀ ਕਮੀ ਹੋਣ 'ਤੇ ਚਿੰਤਾ ਨਹੀਂ ਕਰਦੇ। ਇਸ ਤਰ੍ਹਾਂ ਦੇ ਲੋਕ ਅਸਲ ਵਿਚ ਰਾਜੇ ਹਨ। ਜੀਵਨ ਦਾ ਸਭ ਤੋਂ ਵੱਡਾ ਸੁੱਖ ਮਨ ਦੀ ਸ਼ਾਂਤੀ ਹੈ ਅਤੇ ਕਿਸੇ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਡੇ ਮਨ ਵਿਚ ਲਾਲਚ ਆ ਗਿਆ। ਕਿਸੇ ਆਲੀਸ਼ਾਨ ਮਹਿਲ ਵਿਚ ਵੀ ਬੇਚੈਨੀ ਹੁੰਦੀ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਅੰਦਰ ਖਾਲੀਪਨ ਹੈ। ਦੁੱਖ ਅਤੇ ਸੁੱਖ ਤੋਂ ਪਰੇ ਆਦਮੀ ਤਾਂ ਹੀ ਹੋ ਸਕਦਾ ਹੈ, ਜਦੋਂ ਉਹ ਬਿਨਾਂ ਸੁਆਰਥ ਭਗਤੀ ਕਰੇ।
ਆਪਣੇ ਹੱਕਾਂ ਦੀ ਵਰਤੋਂ ਲੋਕਹਿੱਤ 'ਚ ਕਰੋ
NEXT STORY