ਜਿਹ ਸਿਰਿ ਰਚਿ ਰਚਿ ਬਾਧਤ ਪਾਗ
ਸੋ ਸਿਰੁ ਚੁੰਚ ਸਵਾਰਹਿ ਕਾਗ ੧
ਕਬੀਰ ਸਾਹਿਬ ਇਸ ਪਵਿੱਤਰ ਸ਼ਬਦ 'ਚ ਬਖਸ਼ਿਸ਼ ਕਰਦੇ ਹਨ ਕਿ ਹੇ ਬੰਦੇ ਹੁਣ ਤੂੰ ਆਪਣੇ ਤਨ ਨੂੰ ਸੰਵਾਰਨ ਲੱਗਾ ਹੋਇਆ ਹੈਂ। ਜਿਸ ਸਿਰ ਉਤੇ ਬੜੀ ਸੰਵਾਰ-ਸੰਵਾਰ ਕੇ ਪੱਗ ਬੰਨ੍ਹ ਰਿਹਾ ਹੈਂ, ਇਕ ਦਿਨ ਐਸਾ ਆਉਣਾ, ਜਿਸ ਦਿਨ ਤੇਰੀ ਮੌਤ ਹੋਣੀ ਹੈ, ਕਾਵਾਂ ਨੇ ਆਪਣੀਆਂ ਚੁੰਝਾਂ ਤੇਰੇ ਸਿਰ ਨਾਲ ਸਾਫ ਕਰਨੀਆਂ ਹਨ।
ਇਸ ਤਨ ਧਨ ਕੋ ਕਿਆ ਗਰਬਈਆ
ਰਾਮ ਨਾਮੁ ਕਾਹੇ ਨ ਦ੍ਰਿੜੀਆ ੧ ਰਹਾਉ
ਹੇ ਬੰਦੇ, ਇਸ ਸੋਹਣੇ ਸਰੀਰ ਦਾ ਅਤੇ ਧਨ ਦਾ ਕੀ ਮਾਣ ਕਰਦਾ ਏਂ! ਕਿਉਂ ਨਹੀਂ ਉਸ ਮਾਲਕ ਦਾ ਸਿਮਰਨ ਕਰਦਾ, ਜਿਸ ਨੇ ਇਹ ਦੋਵੇਂ ਚੀਜ਼ਾਂ ਦਿੱਤੀਆਂ ਹਨ ੧ ਰਹਾਉ
ਕਹਤ ਕਬੀਰ ਸੁਨਹੁ ਮਨ ਮੇਰੇ
ਇਹੀ ਹਵਾਲ ਹੋਹਿਗੇ ਤੇਰੇ ੨ ੩੫।।
ਕਬੀਰ ਸਾਹਿਬ ਕਿਰਪਾ ਕਰ ਰਹੇ ਹਨ ਕਿ ਹੇ ਮੇਰੇ ਮਨ ਸੁਣ ਜਿਸ ਦਿਨ ਮੌਤ ਆਉਣੀ ਹੈ, ਤੇਰਾ ਵੀ ਇਹੀ ਹਾਲ ਹੋਣਾ ਹੈ ਕਿਉਂਕਿ ਕਿਸੇ ਚੀਜ਼ ਦਾ ਮਾਣ ਕਰਨਾ ਬੇਵਕੂਫੀ ਹੈ। ਸੱਚਾ ਨਾਮ ਹੀ ਬੰਦੇ ਦਾ ਸਾਥੀ ਹੈ 2 35
¸ਬਾਬਾ ਸੁਖਬੀਰ ਸਿੰਘ ਖਾਲਸਾ