ਅੰਮ੍ਰਿਤਸਰ- ਭਾਰਤ 'ਚ 26 ਜਨਵਰੀ ਮਤਲਬ ਗਣਤੰਤਰ ਦਿਵਸ 'ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੌਰੇ 'ਤੇ ਹੋਣਗੇ। ਉਨ੍ਹਾਂ ਦੇ ਸਵਾਗਤ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ। ਸੁਰੱਖਿਆ ਕਾਰਨਾਂ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਹਵਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹਵਾਈ ਅੱਡੇ ਅਤੇ ਪਾਕਿਸਤਾਨ ਦੇ ਨਾਲ 553 ਕਿਲੋਮੀਟਰ ਕੌਮਾਂਤਰੀ ਸਰਹੱਦ ਕੋਲ ਸਾਰੇ ਸੰਵੇਦਨਸ਼ੀਲ ਇੰਸਟਾਲੇਸ਼ਨ ਨੂੰ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਯਾਤਰੀਆਂ ਦਾ ਪ੍ਰਵੇਸ਼ 20 ਤੋਂ 31 ਜਨਵਰੀ ਤੱਕ ਰੋਕ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅੱਤਵਾਦੀਆਂ ਵੱਲੋਂ 26 ਜਨਵਰੀ ਨੂੰ ਅੱਤਵਾਦੀ ਹਮਲੇ ਕਰਨ ਦੀ ਧਮਕੀ ਕਾਰਨ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ। ਉੱਥੇ ਹੀ ਖੁਫੀਆ ਏਜੰਸੀਆਂ ਨੇ ਓਬਾਮਾ ਦੌਰੇ ਦੌਰਾਨ ਸੰਭਵ ਅਗਵਾ ਕਰਨ ਦੀ ਕੋਸ਼ਿਸ਼ ਬਾਰੇ ਇਕ ਚਿਤਾਵਨੀ ਜਾਰੀ ਕੀਤੀ ਹੈ, ਜਿਸ ਕਾਰਨ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ।
ਆਟੋ 'ਚ ਬਿਠਾ ਕੀਤੀ ਸ਼ਰਮਨਾਕ ਹਰਕਤ ਤੇ ਕਹਿੰਦਾ, 'ਚੱਲ ਹਿਮਾਚਲ ਚੱਲੀਏ'
NEXT STORY