ਨਵੀਂ ਦਿੱਲੀ- ਸੈਲਫੀ ਸੈਂਟ੍ਰਿਕ ਸਮਾਰਟਫੋਨਸ ਦੀ ਵੱਧਦੀ ਡਿਮਾਂਡ ਦੇ 'ਚ ਕਾਰਬਨ ਨੇ ਇਕ ਨਵਾਂ ਫੋਨ ਕਾਰਬਨ ਮੈਚਵਨ ਟਾਈਟੇਨਿਅਮ ਐਸ310 ਲਾਂਚ ਕਰ ਦਿੱਤਾ ਹੈ। ਕਾਰਬਨ ਦਾ ਇਹ ਨਵਾਂ ਫੋਨ ਟਾਈਟੇਨਿਅਮ ਰੇਂਜ 'ਚ ਕੰਪਨੀ ਦਾ ਲੇਟੇਸਟ ਸੈਲਫੀ ਸੈਂਟ੍ਰਿਕ ਸਮਾਰਟਫੋਨ ਹੈ।
ਇਸ ਫੋਨ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ, ਜਿਸ ਦੇ ਨਾਲ ਐਲ.ਈ.ਡੀ. ਫਲੈਸ਼ ਵੀ ਦਿੱਤੀ ਗਈ ਹੈ। ਫੋਨ ਦਾ ਪ੍ਰਾਈਮਰੀ ਕੈਮਰਾ 8 ਮੈਗਾਪਿਕਸਲ ਦਾ ਹੈ। ਪ੍ਰਾਈਮਰੀ ਕੈਮਰੇ 'ਚ ਬੀ.ਐਸ.ਆਈ. ਸੈਂਸਰ ਅਤੇ ਐਲ.ਈ.ਡੀ. ਫਲੈਸ਼ ਵੀ ਹੈ। ਇਸ ਫੋਨ 'ਚ 1280 ਗੁਣਾ 720 ਪਿਕਸਲ ਵਾਲੀ 4.7 ਇੰਚ ਦੀ ਆਈ.ਪੀ.ਐਸ. ਡਿਸਪਲੇ ਹੈ।
ਇਸ 'ਚ 1.3 ਗੀਗਾਹਾਰਟਜ਼ ਕਵਾਡ ਕੋਰ ਮੀਡੀਆਟੈਕ ਪ੍ਰੋਸੈਸਰ ਅਤੇ 1 ਜੀ.ਬੀ. ਰੈਮ ਹੈ। ਇਸ ਦੇ ਨਾਲ ਹੀ 8 ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ 'ਚ ਐਂਡਰਾਇਡ ਕਿਟਕੈਟ ਦਾ ਲੇਟੇਸਟ ਵਰਜ਼ਨ ਹੈ ਅਤੇ 1800 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
ਸਾਲ ਦੇ ਅੰਤ ਤੱਕ 60 ਡਾਲਰ ਤੱਕ ਜਾਵੇਗਾ ਕੱਚਾ ਤੇਲ
NEXT STORY