ਮੁੰਬਈ- ਬ੍ਰੋਕਰਾਂ ਦੇ ਮੁਤਾਬਕ ਇਸ ਸਾਲ ਦੇ ਅੰਤ ਤੱਕ ਕੱਚੇ ਤੇਲ ਦੀ ਕੀਮਤ 60 ਡਾਲਰ ਦੇ ਕਰੀਬ ਹੋਵੇਗੀ। ਇਰਾਕ 'ਚ ਰਿਕਾਰਡ ਉਤਪਾਦਨ ਨਾਲ ਕੱਚੇ ਤੇਲ 'ਚ ਫਿਰ ਦਬਾਅ ਵੱਧ ਗਿਆ ਹੈ। ਨਾਇਮੈਕਸ 'ਤੇ ਕਰੂਡ ਦੀ ਕੀਮਤ 48 ਡਾਲਰ ਦੇ ਹੇਠਾਂ ਆ ਗਈ ਹੈ ਅਤੇ ਬ੍ਰੇਂਟ ਕਰੂਡ 48 ਡਾਲਰ ਦੇ ਕਰੀਬ ਪਹੁੰਚ ਗਿਆ ਹੈ।
ਨਾਇਮੈਕਸ 'ਤੇ ਕੱਚਾ ਤੇਲ 2.71 ਫੀਸਦੀ ਦੀ ਗਿਰਾਵਟ ਦੇ ਨਾਲ 47.80 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਬ੍ਰੇਂਟ ਕਰੂਡ 0.44 ਫੀਸਦੀ ਹੇਠਾਂ 48.72 ਡਾਲਰ ਪ੍ਰਤੀ ਬੈਰਲ 'ਤੇ ਬਣਿਆ ਹੋਇਆ ਹੈ। ਕਾਮੈਕਸ 'ਤੇ ਸੋਨਾ ਮਾਮੂਲੀ ਤੇਜ਼ੀ ਦੇ ਨਾਲ 1,277 ਡਾਲਰ ਪ੍ਰਤੀ ਔਂਸ 'ਤੇ ਹੈ ਅਤੇ ਚਾਂਦੀ 0.41 ਫੀਸਦੀ ਟੁੱਟ ਕੇ 17.6 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।
ਓਪੇਕ ਦੇਸ਼ਾਂ 'ਤੇ ਕੱਚੇ ਤੇਲ ਦੇ ਉਤਪਾਦਨ ਨੂੰ ਲੈ ਕੇ ਕੋਈ ਵੀ ਪਾਬੰਦੀ ਨਹੀਂ ਹੈ। ਕੱਚੇ ਤੇਲ ਦੇ ਉਤਪਾਦਨ 'ਤੇ ਹੱਦ ਤੈਅ ਕਰਨ ਦੀ ਗੱਲ ਵੀ ਕਹੀ ਗਈ ਸੀ ਪਰ ਓਪੇਕ ਦੇਸ਼ਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਬਾਜ਼ਾਰ 'ਚ ਪਹਿਲੇ ਹੀ ਕੱਚੇ ਤੇਲ ਦੀ ਕਾਫੀ ਮਾਤਰਾ ਹੈ ਅਤੇ ਅਜਿਹੇ 'ਚ ਜੇਕਰ ਓਪੇਕ ਦੇਸ਼ ਕੱਚੇ ਤੇਲ ਦੇ ਉਤਪਾਦਨ 'ਤੇ ਕੋਈ ਕੰਟਰੋਲ ਨਹੀਂ ਕਰਦੇ ਤਾਂ ਇਸ ਨਾਲ ਕੱਚੇ ਤੇਲ ਦੀ ਕੀਮਤ ਦੇ ਹੋਰ ਡਿਗਣ ਦੀ ਸੰਭਾਵਨਾ ਹੈ।
ਰਸੋਈ ਗੈਸ ਉਪਭੋਗਤਾਵਾਂ ਦੇ ਲਈ ਸ਼ੁਰੂ ਹੋਈ ਇਹ ਨਵੀਂ ਸਹੂਲਤ!
NEXT STORY