ਸੋਸ਼ਲ ਨੈਟਵਰਕਿੰਗ ਸਾਇਟ ਫੇਸਬੁੱਕ ਜਲਦੀ ਹੀ ਯੂਜ਼ਰਸ ਨੂੰ ਵਾਇਸ ਟੂ ਟੈਕਸਟ ਸਰਵਿਸ ਪ੍ਰੋਵਾਇਡ ਕਰਵਾ ਸਕਦੀ ਹੈ। ਕੰਪਨੀ ਨੇ ਵਾਇਸ ਟਰਾਂਸਕ੍ਰਿਪਸ਼ਨ ਫੀਚਰ ਆਪਣੇ ਫੇਸਬੁੱਕ ਮੈਸੇਂਜਰ 'ਤੇ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੁਝ ਸਿਲੈਕਟਿਡ ਯੂਜ਼ਰਸ ਉਨ੍ਹਾਂ ਵਲੋਂ ਭੇਜੇ ਗਏ ਵਾਇਸ ਮੈਸੇਜ ਨੂੰ ਟੈਕਸਟ ਦੇ ਰੂਪ 'ਚ ਦੇਖ ਸਕਣਗੇ। ਫੇਸਬੁੱਕ ਦੇ ਮੈਸੇਜਿੰਗ ਅਤੇ ਪ੍ਰੋਡਕਟਸ ਦੇ ਵਾਇਸ ਪ੍ਰੈਜ਼ੀਡੈਂਟ ਡੇਵਿਡ ਮਾਰਕਸ ਨੇ ਇਸ ਨਵੇਂ ਫੀਚਰ ਤੋਂ ਸਕਰੀਨ ਸ਼ਾਟ ਪੋਸਟ ਕੀਤੇ ਹਨ। ਇਨ੍ਹਾਂ ਸਕਰੀਨ ਸ਼ਾਟਸ ਦੇ ਨਾਲ ਕੰਪਨੀ ਨੇ ਐਲਾਨ ਕੀਤਾ ਹੈ ਕਿ ਕੰਪਨੀ ਕੁਝ ਯੂਜ਼ਰਸ ਦੇ ਲਈ ਟੈਸਟ ਸਰਵਿਸ ਫੀਚਰ ਲਾਂਚ ਕਰੇਗੀ ਜਿਸ 'ਚ ਯੂਜ਼ਰਸ ਵਾਇਸ ਮੈਸੇਜ ਨੂੰ ਟੈਕਸਟ ਦੇ ਰੂਪ 'ਚ ਪੜ੍ਹ ਸਕਣਗੇ।
ਇਸ ਫੀਚਰ ਦੇ ਆਉਣ ਦੇ ਬਾਅਦ ਯੂਜ਼ਰਸ ਕਿਤੇ ਕਨਸਰਟ 'ਚ ਹਨ ਜਾਂ ਫਿਰ ਕਿਸੀ ਮੀਟਿੰਗ 'ਚ ਹਨ ਅਤੇ ਵਾਇਸ ਨੋਟ ਨਹੀਂ ਸੁਣ ਸਕਦੇ ਤਾਂ ਇਸ ਤਰ੍ਹਾਂ ਉਸ ਨੂੰ ਪੜ੍ਹਿਆ ਜਾ ਸਕਦਾ ਹੈ। ਡੇਵਿਡ ਮਾਰਕਸ ਅਨੁਸਾਰ ਫੇਸੁਬੱਕ ਇਹ ਫੀਚਰ ਫਿਲਹਾਲ ਛੋਟੇ ਸਕੇਲ 'ਤੇ ਹੀ ਪੋਸਟ ਕਰੇਗੀ ਅਤੇ ਬਾਅਦ 'ਚ ਇਸ ਫੀਚਰ ਨੂੰ ਵੱਡੇ ਸਕੇਲ 'ਤੇ ਪੇਸ਼ ਕੀਤਾ ਜਾਵੇਗਾ।
ਕੋਟਕ ਮਹਿੰਦਰਾ ਨੂੰ ਤੀਜੀ ਤਿਮਾਹੀ 'ਚ ਮੁਨਾਫਾ
NEXT STORY