ਨਵੀਂ ਦਿੱਲੀ- ਤਕਨੀਕੀ ਖੇਤਰ ਦੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਆਈ.ਬੀ.ਐਮ. ਨੇ ਭਾਰਤੀ ਈ-ਕਾਮਰਸ ਕੰਪਨੀਆਂ ਨੂੰ ਮੋਬਾਈਲ ਰਾਹੀਂ ਹੋਣ ਵਾਲੇ ਸਾਰੇ ਲੈਣ ਦੇਣ ਦੇ ਰੀਅਲ ਟਾਈਮ ਕੋਡ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਨਵਾਂ ਸਰਵਰ ਜ਼ੈੱਡ-13 ਪੇਸ਼ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਇਹ ਹੁਣ ਤੱਕ ਦਾ ਪਹਿਲਾ ਅਜਿਹਾ ਸਰਵਰ ਹੋਵੇਗਾ ਜੋ ਇਕ ਦਿਨ 'ਚ 2.5 ਅਰਬ ਲੈਣ-ਦੇਨ ਨੂੰ ਪ੍ਰੋਸੈੱਸ ਕਰਨ 'ਚ ਸਮਰੱਥ ਹੈ ਅਤੇ ਇਸ ਰਾਹੀਂ ਹੋਣ ਵਾਲੀ ਪ੍ਰੋਸੈਸਿੰਗ ਸੁਰੱਖਿਅਤ ਵੀ ਹੈ। ਉਸ ਨੇ ਕਿਹਾ ਕਿ ਜ਼ੈੱਡ-13 ਨੂੰ ਇਕ ਅਰਬ ਡਾਲਰ ਦੇ ਨਿਵੇਸ਼ ਨਾਲ 5 ਸਾਲ 'ਚ ਵਿਕਸਿਤ ਕੀਤਾ ਗਿਆ ਹੈ ਜੋ ਗਾਹਕਾਂ ਨੂੰ ਨਵੀਆਂ ਤਕਨੀਕਾਂ ਉਪਲੱਬਧ ਕਰਵਾਉਣ ਦੀ ਕੰਪਨੀ ਦੀ ਵਚਨਬਧਤਾ ਨੂੰ ਦਰਸਾਉਂਦਾ ਹੈ।
ਫਰਜ਼ੀ ਆਈ.ਐਮ.ਈ.ਆਈ. ਵਾਲੇ ਮੋਬਾਈਲਾਂ 'ਤੇ ਪਾਬੰਦੀ
NEXT STORY