ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਤੇਜ਼ੀ ਅਤੇ ਸਥਾਨਕ ਪੱਧਰ 'ਤੇ ਮੰਗ ਵਧਣ ਨਾਲ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਚੜ੍ਹ ਕੇ ਲਗਭਗ ਪੰਜ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 28180 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਅਤੇ ਚਾਂਦੀ ਵੀ 100 ਰੁਪਏ ਚੜ੍ਹ ਕੇ ਲਗਭਗ ਤਿੰਨ ਮਹੀਨੇ ਦੇ ਸਭ ਤੋਂ ਉੱਚੇ ਪੱਧਰ 'ਤੇ 39200 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 0.03 ਫੀਸਦੀ ਦੀ ਬੜ੍ਹਤ ਦੇ ਨਾਲ ਸੋਨੇ ਦੀ ਕੀਮਤ ਚਾਰ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਦੇ ਆਸਪਾਸ ਬਣੀ ਰਹੀ ਅਤੇ ਇਹ 1277.1 ਡਾਲਰ ਪ੍ਰਤੀ ਔਂਸ ਬੋਲੀ ਗਈ। ਅਮਰੀਕੀ ਸੋਨਾ ਵਾਅਦਾ ਵੀ 0.05 ਫੀਸਦੀ ਦੀ ਮਾਮੂਲੀ ਬੜ੍ਹਤ ਦੇ ਨਾਲ 1277.6 ਡਾਲਰ ਪ੍ਰਤੀ ਔਂਸ 'ਤੇ ਰਿਹਾ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਯੂਰਪੀ ਅਰਥਵਿਵਸਥਾ ਅਤੇ ਸੰਸਾਰਕ ਵਿਕਾਸ 'ਤੇ ਬੇਯਕੀਨੀ ਬਰਕਰਾਰ ਰਹਿਣ ਦੇ ਕਾਰਨ ਨਿਵੇਸ਼ਕਾਂ ਦਾ ਰੁਖ ਦੋਹਾਂ ਕੀਮਤੀ ਧਾਤਾਂ ਵੱਲ ਬਣਿਆ ਰਿਹਾ। ਯੂਨਾਨ 'ਚ 25 ਜਨਵਰੀ ਨੂੰ ਹੋਣ ਵਾਲੀ ਚੋਣ ਤੋਂ ਪਹਿਲੇ ਹੋਏ ਸਰਵੇਖਣਾਂ 'ਚ ਆਰਥਿਕ ਸਹਾਇਤਾਂ ਲੈਣ ਦੀ ਵਿਰੋਧੀ ਸੀਰੀਜਾ ਪਾਰਟੀ ਦੀ ਬੜ੍ਹਤ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ 'ਚ ਖਦਸ਼ਿਆਂ ਦਾ ਮਾਹੌਲ ਰਿਹਾ ਅਤੇ ਨਿਵੇਸ਼ਕ ਸੁਰੱਖਿਅਤ ਧਾਤ ਨੂੰ ਤਰਜੀਹ ਦਿੰਦੇ ਰਹੇ। ਸਿੰਗਾਪੁਰ 'ਚ ਚਾਂਦੀ 0.11 ਫੀਸਦੀ ਚੜ੍ਹ ਕੇ 17.67 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਦੁਨੀਆ ਦੇ ਇਸ ਸ਼ਕਤੀਸ਼ਾਲੀ ਵਿਅਕਤੀ ਦੇ ਫੋਨ ਦੇ ਫੀਚਰਸ ਸੁਣ ਰਹਿ ਜਾਓਗੇ ਦੰਗ (ਦੇਖੋ ਤਸਵੀਰਾਂ)
NEXT STORY