ਨਵੀਂ ਦਿੱਲੀ- ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਫੋਨ ਦੇ ਬਾਰੇ 'ਚ ਤਾਂ ਪੂਰੀ ਖਬਰ ਪੜ੍ਹੋ। ਹੁਣ ਤੱਕ ਦੇ ਸਭ ਤੋਂ ਟੈਕ ਸੈਵੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਊਸ ਦੇ ਅੰਦਰ ਅਤੇ ਬਾਹਰ ਬਲੈਕਬੇਰੀ ਫੋਨ ਦੀ ਹੀ ਵਰਤੋਂ ਕਰਦੇ ਹਨ। ਓਬਾਮਾ ਦੇ ਫੋਨ 'ਚ ਕੀ ਖਾਸ ਸਕਿਓਰਿਟੀ ਫੀਚਰ ਹਨ, ਆਓ ਜਾਣਦੇ ਹਾਂ।
-ਓਬਾਮਾ ਇਕ ਦਸ਼ਕ ਤੋਂ ਵੀ ਵੱਧ ਸਮੇਂ ਤੋਂ ਬਲੈਕਬੇਰੀ ਫੋਨ ਦੀ ਵਰਤੋਂ ਕਰ ਰਹੇ ਹਨ ਪਰ 2008 'ਚ ਰਾਸ਼ਟਰਪਤੀ ਬਣਨ ਦੇ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਦੇ ਲਈ ਸੇਕਟੇਰਾ ਐਜ ਫੋਨ ਦੀ ਵਰਤੋਂ ਕਰਨੀ ਪਈ ਜੋ ਨੈਸ਼ਨਲ ਸਕਿਓਰਿਟੀ ਏਜੰਸੀ ਨੇ ਖਾਸ ਤੌਰ 'ਤੇ ਉਨ੍ਹਾਂ ਲਈ ਡਿਜ਼ਾਈਨ ਕੀਤਾ ਸੀ ਪਰ ਬਹੁਤ ਹੀ ਘੱਟ ਸਮੇਂ 'ਚ ਉਸ ਨੂੰ ਇਕ ਕਸਟਮਾਈਜ਼ਡ ਬਲੈਕਬੇਰੀ ਨਾਲ ਰਿਪਲੇਸ ਕਰ ਦਿੱਤਾ ਗਿਆ, ਜਿਸ 'ਚ ਸਕਿਓਰਵਾਇਸ ਨਾਮ ਦਾ ਸਪੇਸ਼ਲ ਸਕਿਓਰਿਟੀ ਸਾਫਟਵੇਅਰ ਇੰਸਟਾਲ ਕੀਤਾ ਗਿਆ। ਇਹ ਸਾਫਟਵੇਅਰ ਐਨ.ਐਸ.ਏ. ਨੇ ਹੀ ਤਿਆਰ ਕਰਵਾਇਆ ਹੈ।
-ਨਵੇਂ ਬਲੈਕਬੇਰੀ 'ਚ ਉਹ ਸਾਰੇ ਇਨ ਬਿਲਟ ਫੀਚਰਸ ਹਟਾ ਦਿੱਤੇ ਗਏ ਜਿਨ੍ਹਾਂ ਜ਼ਰੀਏ ਕੋਈ ਹੈਕਰ ਉਸ ਫੋਨ ਤਕ ਪਹੁੰਚ ਸਕੇ। ਇਸ 'ਚ ਕੋਈ ਗੇਮ ਨਹੀਂ ਹੈ ਅਤੇ ਸ਼ਾਇਦ ਸੈਲਫੀ ਕੈਮਰਾ ਜਾਂ ਟੈਕਸਟ ਕਰਨ ਦਾ ਫੰਕਸ਼ਨ ਵੀ ਨਹੀਂ ਹੈ।
-ਇਸ ਫੋਨ ਤੋਂ ਸਿਰਫ 10 ਨੰਬਰਸ 'ਤੇ ਕਾਲ ਕੀਤੀ ਜਾ ਸਕਦੀ ਹੈ ਜੋ ਉਸ ਤਰ੍ਹਾਂ ਦੇ ਐਨਕ੍ਰਿਪਸ਼ਨ ਦੀ ਵਰਤੋਂ ਕਰਦੇ ਹਨ। ਇਨ੍ਹਾਂ 'ਚ ਉਪ ਰਾਸ਼ਟਰਪਤੀ ਜੋ ਬਿਡਨ, ਓਬਾਮਾ ਚੀਫ ਆਫ ਸਟਾਫ ਅਤੇ ਉਨ੍ਹਾਂ ਦੇ ਕੁਝ ਟਾਪ ਸਲਾਹਕਾਰ, ਉਨ੍ਹਾਂ ਦੇ ਪ੍ਰੈਸ ਸੈਕੇਟਰੀ, ਫਸਟ ਲੈਡੀ ਮਿਸ਼ਲ ਓਬਾਮਾ ਅਤੇ ਕੁਝ ਹੋਰ ਪਰਿਵਾਰ ਵਾਲੇ ਸ਼ਾਮਲ ਹਨ।
-ਸੂਤਰਾਂ ਅਨੁਸਾਰ ਰਾਸ਼ਟਰਪਤੀ ਦਾ ਬਲੈਕਬੇਰੀ ਸਿਰਫ ਇਕ ਸਕਿਓਰ ਬੇਸ ਸਟੇਸ਼ਨ ਤੋਂ ਹੀ ਕੁਨੈਕਟ ਹੋ ਸਕਦਾ ਹੈ ਜੋ ਇਸ ਡਿਵਾਈਸ ਦਾ imei ਨੰਬਰ ਛੁਪਾ ਦਿੰਦਾ ਹੈ ਅਤੇ ਇਸ ਦੀ ਟ੍ਰੈਕਿੰਗ ਨਾਮੁਮਕਿਨ ਕਰ ਦਿੰਦਾ ਹੈ। ਇਸ ਦਾ ਮਤਲਬ, ਵ੍ਹਾਈਟ ਹਾਊਸ ਕਮਿਊਨਿਕੇਸ਼ਨ ਏਜੰਸੀ ਨੂੰ ਹਰ ਉਸ ਜਗ੍ਹਾ ਸਕਿਓਰ ਬੇਸ ਸਟੇਸ਼ਨ ਲੈ ਕੇ ਜਾਣਾ ਹੁੰਦਾ ਹੈ ਦਿਥੇ ਓਬਾਮਾ ਜਾਂਦੇ ਹਨ।
-ਰਾਸ਼ਟਰਪਤੀ ਦੀ ਲਿਮੋਜ਼ਿਨ ਅਤੇ ਸ਼ਾਇਦ ਏਅਰ ਫੋਰਸ ਵਨ 'ਚ ਵੀ ਇਕ ਸਕਿਓਰ ਬੇਸ ਸਟੇਸ਼ਨ ਹੋਣਾ ਜ਼ਰੂਰੀ ਹੋ। ਇਹ ਸਕਿਓਰ ਬੇਸ ਸਟੇਸ਼ਨ ਵਾਸ਼ਿੰਗਟਨ ਨਾਲ ਇਕ ਸਕਿਓਰ ਸੈਟਲਾਈਟ ਲਿੰਕ ਨਾਲ ਕੁਨੈਕਟਿਡ ਹੈ।
ਰੇਲ ਟਿਕਟ ਗੁੰਮ ਹੋ ਜਾਵੇ ਤਾਂ ਚਿੰਤਾ ਨਹੀਂ, ਇੰਝ ਮਿਲੇਗਾ ਡੁਪਲੀਕੇਟ ਟਿਕਟ
NEXT STORY