ਮੁੰਬਈ- ਬੈਂਕਾਂ ਵੱਲੋਂ ਡਾਲਰ ਦੀ ਵਿਕਰੀ ਦੇ ਵਿਚਾਲੇ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ 'ਚ ਆਈ ਮਜ਼ਬੂਤੀ ਦੇ ਕਾਰਨ ਮੰਗਲਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ ਪਿਛਲੇ ਸੈਸ਼ਨ ਦੇ 61.70 ਰੁਪਏ ਪ੍ਰਤੀ ਡਾਲਰ 'ਤੇ ਸਥਿਰ ਰਿਹਾ।
ਰੁਪਏ ਨੇ ਮੰਗਲਵਾਰ ਨੂੰ ਕਮਜ਼ੋਰ ਸ਼ੁਰੂਆਤ ਕੀਤੀ ਅਤੇ ਪੰਜ ਪੈਸੇ ਟੁੱਟ ਕੇ 61.75 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ। ਵਿਦੇਸ਼ਾਂ 'ਚ ਡਾਲਰ ਦੀ ਕੀਮਤ 'ਚ ਆਈ ਤੇਜ਼ੀ ਦੇ ਕਾਰਨ ਇਹ 61.91 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ਤੱਕ ਟੁੱਟ ਗਿਆ। ਪਰ ਬਾਅਦ 'ਚ ਸ਼ੇਅਰ ਬਾਜ਼ਾਰ ਦੀ ਤੂਫਾਨੀ ਤੇਜ਼ੀ ਦੇ ਕਾਰਨ ਰੁਪਏ 'ਚ ਮਜ਼ਬੂਤੀ ਆਈ ਅਤੇ ਇਹ ਦਿਨ ਦੇ ਸਭ ਤੋਂ ਉੱਚੇ ਪੱਧਰ 61.68 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਕਾਰੋਬਾਰ ਦੀ ਸਮਾਪਤੀ 'ਤੇ ਭਾਰਤੀ ਮੁਦਰਾ ਪਿਛਲੇ ਦਿਨ ਦੇ ਮੁਕਾਬਲੇ 'ਚ ਬਿਨਾ ਕਿਸੇ ਬਦਲਾਅ ਦੇ 61.70 ਰੁਪਏ ਪ੍ਰਤੀ ਡਾਲਰ 'ਤੇ ਰਹੀ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਆਈ 0.25 ਫੀਸਦੀ ਦੀ ਤੇਜ਼ੀ ਦੇ ਕਾਰਨ ਰੁਪਏ 'ਤੇ ਦਬਾਅ ਸੀ ਪਰ ਸ਼ੇਅਰ ਬਾਜ਼ਾਰ ਦੀ ਤੇਜ਼ੀ ਨੇ ਇਸ ਦਬਾਅ ਨੂੰ ਸੰਤੁਲਿਤ ਕਰ ਦਿੱਤਾ ਅਤੇ ਰੁਪਿਆ ਸਥਿਰ ਹੋਇਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬੀ.ਐੱਸ.ਈ. ਦਾ ਸੈਂਸੈਕਸ 500 ਅੰਕ ਤੋਂ ਜ਼ਿਆਦਾ ਦੀ ਤੇਜ਼ੀ ਦੇ ਨਾਲ ਇਤਿਹਾਸਕ ਸਿਖਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐੱਕਸਚੇਂਜ ਨਿਫਟੀ ਨੇ ਵੀ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਹੋਂਡਾ ਨੇ ਪੇਸ਼ ਕੀਤੀ ਨਵੀਂ ਕਾਰ, ਇਕ ਵਾਰ 'ਚ ਚੱਲਦੀ ਹੈ 482 km (ਦੇਖੋ ਤਸਵੀਰਾਂ)
NEXT STORY