ਸਿੰਗਾਪੁਰ- ਯੂਰਪੀ ਕੇਂਦਰੀ ਬੈਂਕ (ਈ.ਸੀ.ਬੀ.) ਦੀ ਵੀਰਵਾਰ ਨੂੰ ਹੋਣ ਵਾਲੀ ਬੈਠਕ 'ਚ ਪ੍ਰੋਤਸਾਹਨ ਪੈਕੇਜ ਦੇ ਸੰਭਾਵੀ ਐਲਾਨ ਦੀ ਸੰਭਾਵਨਾ ਨਾਲ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਇਕ ਵਾਰ ਫਿਰ 49 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਆ ਗਿਆ। ਸਿੰਗਾਪੁਰ 'ਚ ਬ੍ਰੇਂਟ ਕਰੂਡ 'ਚ ਕਾਰੋਬਾਰ ਦੇ ਦੌਰਾਨ 17 ਸੇਂਟ ਦੀ ਗਿਰਾਵਟ ਰਹੀ ਅਤੇ ਇਹ 48.86 ਡਾਲਰ ਪ੍ਰਤੀ ਬੈਰਲ ਤੱਕ ਉਤਰ ਗਿਆ।
ਅਮਰੀਕੀ ਕਰੂਡ ਵੀ 32 ਸੇਂਟ ਉਤਰ ਕੇ 47.46 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਜ਼ਿਕਰਯੋਗ ਹੈ ਕਿ ਈ.ਸੀ.ਬੀ. ਵੀਰਵਾਰ ਦੀ ਬੈਠਕ ਦੇ ਲਈ ਇਸ ਦੇ ਕਾਰਜਕਾਰੀ ਬੋਰਡ ਨੇ ਇਕ ਪ੍ਰਸਤਾਵ ਰੱਖਿਆ ਹੈ ਜਿਸ ਦੇ ਤਹਿਤ ਪ੍ਰੋਤਸਾਹਨ ਪੈਕੇਜ ਦੇ ਤਹਿਤ ਬੈਂਕ ਨੂੰ ਇਕ ਮਹੀਨੇ 'ਚ 50 ਅਰਬ ਯੂਰੋ (58 ਅਰਬ ਡਾਲਰ) ਦੇ ਬਾਂਡ ਖਰੀਦਣ ਦੀ ਇਜਾਜ਼ਤ ਮਿਲੇਗੀ। ਇਸ 'ਚ ਕੱਚੇ ਤੇਲ ਸਮੇਤ ਸਾਰੇ ਕੁਦਰਤੀ ਉਤਪਾਦਾਂ 'ਤੇ ਦਬਾਅ ਵਧਣ ਦਾ ਖਦਸ਼ਾ ਹੈ। ਪਹਿਲਾਂ ਤੋਂ ਹੀ ਇਹ ਵਧਦੇ ਉਤਪਾਦਨ ਅਤੇ ਘੱਟ ਮੰਗ ਦੇ ਕਾਰਨ 7 ਮਹੀਨਿਆਂ 'ਚ 60 ਫੀਸਦੀ ਉਤਰ ਚੁੱਕਿਆ ਹੈ।
ਇਸ ਤਰ੍ਹਾਂ ਦਾ ਅਟਪਟਾ ਫੋਨ ਤੁਸੀਂ ਨਹੀਂ ਦੇਖਿਆ ਹੋਵੇਗਾ (ਵੀਡੀਓ)
NEXT STORY