ਨਵੀਂ ਦਿੱਲੀ- ਤੁਸੀਂ ਇਕ ਤੋਂ ਵੱਧ ਇਕ ਸਮਾਰਟਫੋਨ ਦੇਖੇ ਹੋਣਗੇ, ਪਰ ਜਿਸ ਫੋਨ ਦੇ ਬਾਰੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਹੈ ਹੀ ਅਜੀਬ ਜਿਹਾ। ਜੀ ਹਾਂ, ਇਹ ਫੋਨ ਬਣਿਆ ਹੈ ਜਾਪਾਨ 'ਚ ਅਤੇ ਇਸ ਨੂੰ ਹਾਰਟ (ਦਿਲ) 401ਏ.ਬੀ. ਦਾ ਨਾਮ ਦਿੱਤਾ ਗਿਆ ਹੈ।
ਇਹ ਫੋਨ ਦਿਲ ਦੇ ਆਕਾਰ ਅਤੇ ਮੂੰਗਫਲੀ ਵਰਗਾ ਲੱਗਦਾ ਹੈ। ਜਾਪਾਨ ਦੀ ਟੈਲੀਕਾਮ ਕੰਪਨੀ ਵਾਈਮੋਬਾਈਲ ਨੇ ਇਸ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਮਾਰਚ ਮਹੀਨੇ 'ਚ ਲਾਂਚ ਹੋਵੇਗਾ। ਇਹ ਫੋਨ ਕਾਲੇ ਅਤੇ ਲਾਲ ਰੰਗ 'ਚ ਹੋਵੇਗਾ। ਇਹ ਕਿਸੀ ਵੀ ਫਲਿਪ ਫੋਨ ਦੀ ਹੀ ਤਰ੍ਹਾਂ ਹੈ ਅਤੇ ਇਸ ਦੀ ਸਕਰੀਨ ਸਿਰਫ 0.9 ਇੰਚ ਦਾ ਹੈ, ਜਿਸ ਦਾ ਰੈਜ਼ੇਲਿਊਸ਼ਨ 128 ਗੁਣਾ 36 ਪਿਕਸਲ ਹੈ ਪਰ ਇਸ ਫੋਨ ਤੋਂ ਤੁਸੀਂ ਕੁਝ ਉਮੀਦ ਨਾ ਰੱਖਣਾ।
ਇਸ ਨਾਲ ਤੁਸੀਂ ਸਿਰਫ ਕਾਲ ਕਰ ਸਕਦੇ ਹੋ ਐਸ.ਐਮ.ਐਸ. ਵੀ ਨਹੀਂ ਕਰ ਸਕਦੇ। ਇਸ ਦਾ ਭਾਰ ਸਿਰਫ 59 ਗ੍ਰਾਮ ਹੈ ਅਤੇ 26 ਮਿ.ਮੀ. ਮੋਟਾ ਹੈ। ਜਾਪਾਨੀ ਕੰਪਨੀ ਨੇ ਅਜੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਪਰ ਸਮਝਿਆ ਜਾਂਦਾ ਹੈ ਕਿ ਇਹ ਸਸਤਾ ਨਹੀਂ ਹੋਵੇਗਾ।
ਪਹਿਲੀ ਵਾਰ ਏ.ਟੀ.ਐੱਫ. ਤੋਂ ਮਹਿੰਗਾ ਹੋਇਆ ਪੈਟਰੋਲ
NEXT STORY