ਨਵੀਂ ਦਿੱਲੀ- ਅਜੇ ਤੱਕ ਜਿਨ੍ਹਾਂ ਉਪਭੋਗਤਾਵਾਂ ਨੇ ਡੀ.ਬੀ.ਟੀ.ਐੱਲ. ਯੋਜਨਾ ਦੇ ਤਹਿਤ ਬੈਂਕ ਅਕਾਉਂਟ 'ਚ ਆਧਾਰ ਕਾਰਡ ਜਾਂ ਆਪਣੇ ਐੱਲ.ਪੀ.ਜੀ. ਆਈ.ਡੀ. ਨੰਬਰ ਤੋਂ ਲਿੰਕ ਨਹੀਂ ਕਰਾਇਆ ਹੈ ਤਾਂ ਉਹ ਛੇਤੀ ਕਰਵਾ ਲੈਣ ਕਿਉਂਕਿ ਉੱਜੈਨ 'ਚ ਉਪਭੋਗਤਾ ਵੱਲੋਂ ਅਕਾਉਂਟ ਲਿੰਕ ਕਰਾਉਂਦੇ ਹੀ 568 ਰੁਪਏ ਅਡਵਾਂਸ ਜਮ੍ਹਾ ਹੋ ਰਹੇ ਹਨ। ਮਾਰਚ 'ਚ ਸਰਕਾਰ ਅਡਵਾਂਸ ਰਕਮ ਘਟਾ ਸਕਦੀ ਹੈ।
ਸੂਤਰਾਂ ਦੇ ਮੁਤਾਬਕ ਪੈਟਰੋਲੀਅਮ ਮੰਤਰਾਲਾ 31 ਮਾਰਚ ਨੂੰ ਇਸ ਸਬੰਧ 'ਚ ਫੈਸਲਾ ਲਵੇਗਾ। ਸ਼ਿਪ੍ਰਾ ਗੈਸ ਏਜੰਸੀ ਦੇ ਸੰਚਾਲਕ ਸੁਨੀਲ ਕਛਵਾਏ ਨੇ ਕਿਹਾ ਕਿ ਅਡਵਾਂਸ ਰਕਮ ਸਿਰਫ ਉਨ੍ਹਾਂ ਉਪਭੋਗਤਾਵਾਂ ਨੂੰ ਮਿਲ ਰਹੀ ਹੈ ਜਿਨ੍ਹਾਂ ਨੇ ਪਹਿਲੀ ਵਾਰ ਅਕਾਉਂਟ ਲਿੰਕ ਕਰਵਾਇਆ ਹੈ। ਇਸ ਤੋਂ ਪਹਿਲੇ ਲਿੰਕ ਕਰਵਾ ਕੇ ਅਡਵਾਂਸ ਦੇ ਰੂਪ 'ਚ 435 ਰੁਪਏ ਲੈਣ ਵਾਲੇ ਉਪਭੋਗਤਾ ਨੂੰ 568 ਰੁਪਏ ਨਹੀਂ ਮਿਲਣਗੇ। ਉਪਭੋਗਤਾ ਅਕਾਉਂਟ ਲਿੰਕ ਦੇ ਲਈ ਗੈਸ ਏਜੰਸੀ ਤੋਂ ਮੁਫਤ ਵਿਚ ਫਾਰਮ ਲੈ ਕੇ ਬੈਂਕ ਏਜੰਸੀ ਵਿਚ ਜਮ੍ਹਾ ਕਰਨ।
ਗੈਸ ਏਜੰਸੀਆਂ 'ਤੇ ਇਨ੍ਹਾਂ ਦਿਨਾਂ 'ਚ ਉਪਭੋਗਤਾਵਾਂ ਦੇ ਸਬਸਿਡੀ ਅਕਾਉਂਟ ਲਿੰਕ ਕਰਨ ਦੀ ਕਾਰਵਾਈ ਚੱਲ ਰਹੀ ਹੈ। ਡੀ.ਬੀ.ਟੀ.ਐੱਲ. ਯੋਜਨਾ 1 ਜਨਵਰੀ ਤੋਂ ਸ਼ੁਰੂ ਹੋਈ ਹੈ। ਇਸ 'ਚ ਆਧਾਰ ਕਾਰਡ ਅਤੇ ਬੈਂਕ ਅਕਾਉਂਟ ਦੇ ਜ਼ਰੀਏ ਸਬਸਿਡੀ ਦਿੱਤੀ ਜਾ ਰਹੀ ਹੈ। ਇਕ ਅਕਾਉਂਟ ਅਤੇ ਇਕ ਆਧਾਰ ਕਾਰਡ 'ਤੇ ਇਕ ਹੀ ਕੁਨੈਕਸ਼ਨ 'ਤੇ ਸਬਸਿਡੀ ਰਕਮ ਮਿਲੇਗੀ। ਇਸ ਤੋਂ ਇਲਾਵਾ ਜੇਕਰ ਕੋਈ ਦੂਜਾ ਕੁਨੈਕਸ਼ਨ ਹੋਵੇਗਾ ਤਾਂ ਬਲਾਕ ਹੋ ਜਾਵੇਗਾ, ਜਾਂ ਦੁਬਾਰਾ ਸ਼ੁਰੂ ਨਹੀਂ ਹੋਵੇਗਾ। ਜੇਕਰ ਤੁਹਾਡੇ ਕੋਲ ਇਕ ਤੋਂ ਵੱਧ ਘਰੇਲੂ ਗੈਸ ਕੁਨੈਕਸ਼ਨ ਹਨ ਤਾਂ ਦੂਜਾ ਕੁਨੈਕਸ਼ਨ 31 ਮਾਰਚ ਤੋਂ ਪਹਿਲਾਂ ਸਰੰਡਰ ਕਰ ਦਿਓ ਤਾਂ ਜੋ ਡਿਪਾਜ਼ਿਟ ਰਕਮ ਮਿਲ ਜਾਵੇ।
ਫੇਸਬੁੱਕ ਨੂੰ ਲੈ ਕੇ ਹੋਇਆ ਨਵਾਂ ਖੁਲਾਸਾ!
NEXT STORY