ਨਵੀਂ ਦਿੱਲੀ- ਰਿਲਾਇੰਸ ਜਿਓ ਵਰਗੀਆਂ ਨਵੀਂਆਂ ਕੰਪਨੀਆਂ ਦੇ ਆਉਣ ਨਾਲ ਸ਼ੁਰੂ ਹੋਣ ਵਾਲੀ ਤਿੱਖੀ ਮੁਕਾਬਲੇਬਾਜ਼ੀ 'ਚ ਅਗਲੇ 1 ਤੋਂ ਡੇਢ ਸਾਲ 'ਚ ਡਾਟਾ ਟੈਰਿਫ 'ਚ 40 ਫ਼ੀਸਦੀ ਤਕ ਦੀ ਕਮੀ ਆ ਸਕਦੀ ਹੈ। ਨੈੱਟਵਰਕ ਸਲਿਊਸ਼ਨਸ ਪ੍ਰਦਾਨ ਕਰਨ ਵਾਲੀ ਕੰਪਨੀ ਯੂ.ਟੀ. ਸਟਾਰਕਾਮ ਇੰਡੀਆ ਦੇ ਸਹਾਇਕ ਮਹਾਪ੍ਰਬੰਧਕ ਵਾਈ ਸ਼ਾਹ ਨੇ ਕਿਹਾ ਕਿ ਸਪੈਕਟ੍ਰਮ ਸੀਮਿਤ ਹੈ ਅਤੇ ਕੀਮਤਾਂ ਵਧ ਰਹੀਆਂ ਹਨ।
ਅਜਿਹੀ ਚੁਣੌਤੀ ਪੂਰੀ ਦੁਨੀਆ 'ਚ ਹੈ। ਹਾਲਾਂਕਿ ਭਾਰਤ 'ਚ ਨਵੇਂ ਆਪਰੇਟਰਾਂ ਦੇ ਆਉਣ ਨਾਲ ਬਿਹਤਰ ਸੇਵਾਵਾਂ ਦੇਣ ਦੀ ਚੁਣੌਤੀ ਦੇ ਬਾਵਜੂਦ ਕੰਪਨੀਆਂ 'ਤੇ ਅਗਲੇ 12 ਤੋਂ 18 ਮਹੀਨਿਆਂ ਦੌਰਾਨ ਡਾਟਾ ਟੈਰਿਫ 'ਚ 40 ਫ਼ੀਸਦੀ ਤਕ ਦੀ ਕਮੀ ਕਰਨ ਦਾ ਭਾਰੀ ਦਬਾਅ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੀ ਨਜ਼ਰ 'ਚ ਭਾਰਤੀ ਬਾਜ਼ਾਰ 'ਚ ਕਾਫੀ ਅਵਸਰ ਹਨ। ਸ਼ਾਹ ਨੇ ਕਿਹਾ ਕਿ ਸਰਕਾਰ ਨੇ ਦੇਸ਼ 'ਚ ਇੰਟਰਨੈਟ ਦੀ ਪਹੁੰਚ ਵਧਾਉਣ ਅਤੇ ਡਿਜੀਟਲ ਸੇਵਾਵਾਂ ਦੀ ਡਿਲੀਵਰੀ ਦੀ ਪ੍ਰਤੀਬੱਧਤਾ ਦੇ ਨਾਲ ਇਥੇ ਕਾਫੀ ਮੌਕੇ ਹਨ।
ਮਰਸਡੀਜ਼ ਨੇ ਸੀ.ਏ.ਐਲ. ਕਲਾਸ ਸੇਡਾਨ ਕੀਤੀ ਪੇਸ਼ (ਦੇਖੋ ਤਸਵੀਰਾਂ)
NEXT STORY