ਮੁੰਬਈ- ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨੇਪਾਲ ਅਤੇ ਭੂਟਾਨ ਜਾਣ ਵਾਲਿਆਂ ਨੂੰ ਹੁਣ 500 ਅਤੇ 1000 ਰੁਪਏ ਦੇ ਨੋਟ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਬੈਂਕ ਨੇ ਵੀਰਵਾਰ ਨੂੰ ਦੱਸਿਆ ਕਿ ਪਹਿਲੇ ਉਹ ਸਿਰਫ 100 ਰੁਪਏ ਦੇ ਨੋਟ ਲੈ ਜਾ ਸਕਦੇ ਸਨ।
100 ਰੁਪਏ ਦੇ ਨੋਟਾਂ ਦੇ ਲਈ ਜਿੱਥੇ ਪਹਿਲੇ ਕੋਈ ਹੱਦ ਨਹੀਂ ਸੀ ਉੱਥੇ 500 ਅਤੇ 1000 ਰੁਪਏ ਦੇ ਨੋਟਾਂ ਦੇ ਲਈ 25000 ਰੁਪਏ ਦੀ ਹੱਦ ਰੱਖੀ ਗਈ ਹੈ। ਆਰ.ਬੀ.ਆਈ. ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੀ ਯਾਤਰਾ 'ਤੇ ਜਾਣ ਵਾਲਿਆਂ ਨੂੰ ਹੋਣ ਵਾਲੀਆਂ ਦਿੱਕਤਾਂ ਨੂੰ ਧਿਆਨ ਵਿਚ ਰੱਖ ਕੇ ਇਹ ਕਦਮ ਚੁੱਕਿਆ ਗਿਆ ਹੈ।
40 ਫ਼ੀਸਦੀ ਘੱਟ ਹੋਣਗੀਆਂ ਇੰਟਰੈਨਟ ਦੀਆਂ ਕੀਮਤਾਂ!
NEXT STORY