ਨਵੀਂ ਦਿੱਲੀ - ਖਾਨ ਅਤੇ ਇਸਪਾਤ ਮੰਤਰਾਲਾ ਨੇ ਅਗਲੇ ਬਜਟ 'ਚ ਤਿਆਰ ਇਸਪਾਤ ਉਤਪਾਦਾਂ 'ਤੇ ਦਰਾਮਦ ਟੈਕਸ ਵਧਾ ਕੇ 10 ਫ਼ੀਸਦੀ ਕਰਨ ਅਤੇ ਅਲੌਹ ਧਾਤੂ ਅਤੇ ਕੋਕਿੰਗ ਕੋਲ ਵਰਗੇ ਇਸਪਾਤ ਨਿਰਮਾਣ ਨਾਲ ਜੁੜੇ ਕੱਚੇ ਮਾਲ ਦੀ ਦਰਾਮਦ 'ਤੇ ਟੈਕਸ ਪੂਰੀ ਤਰ੍ਹਾਂ ਨਾਲ ਵਾਪਸ ਲੈਣ ਦੀ ਮੰਗ ਕੀਤੀ ਹੈ । ਖ਼ਜ਼ਾਨਾ-ਮੰਤਰੀ ਅਰੁਣ ਜੇਤਲੀ ਨੂੰ ਭੇਜੇ ਪੱਤਰ 'ਚ ਇਸਪਾਤ ਤੇ ਖਾਨ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹਾਲਾਂਕਿ ਘਰੇਲੂ ਕੰਪਨੀਆਂ ਲਈ ਲੰਮੇ ਸਮੇਂ ਤਕ ਕੱਚੇ ਮਾਲ ਦੀ ਸਪਲਾਈ ਯਕੀਨੀ ਕਰਵਾਉਣ ਲਈ ਬਰਾਮਦ ਟੈਕਸ 'ਚ ਕਟੌਤੀ ਦੀ ਬੇਨਤੀ ਨਹੀਂ ਕੀਤੀ ਹੈ । ਫਿਲਹਾਲ ਤਿਆਰ ਮਾਲ 'ਤੇ ਦਰਾਮਦ ਟੈਕਸ 5 ਤੋਂ 7.5 ਫ਼ੀਸਦੀ ਹੈ।
ਭਾਰਤੀ ਰਿਜ਼ਰਵ ਬੈਂਕ,RBI,ਟੈਕਸ,Tax,Website
NEXT STORY