ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਵਪਾਰਕ ਬੈਂਕਾਂ ਲਈ ਉਨ੍ਹਾਂ ਦੀ ਵੈੱਬਸਾਈਟ 'ਤੇ ਵਿਆਜ ਦਰਾਂ ਅਤੇ ਸਾਰੇ ਟੈਕਸਾਂ ਬਾਰੇ 'ਚ ਪੂਰੀ ਜਾਣਕਾਰੀ ਦੇਣਾ ਜ਼ਰੂਰੀ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਹੁਣ ਉਸ ਨੂੰ ਕਰਜ਼ਾ ਲੈਣ ਵੇਲੇ ਗਾਹਕਾਂ ਨੂੰ ਲਿਖਤੀ 'ਚ ਵੀ ਇਸ ਨਾਲ ਸੰਬੰਧਿਤ ਹਰ ਇਕ ਜਾਣਕਾਰੀ ਘੱਟ ਤੋਂ ਘੱਟ ਏਰੀਅਲ ਦੇ 12 ਅੱਖਰ ਸਾਈਜ਼ 'ਚ ਦੇਣੀ ਹੋਵੇਗੀ।
ਬੈਂਕ ਨੂੰ ਵੱਖ-ਵੱਖ ਮੱਦਾਂ 'ਚ ਪਿੱਛਲੀ ਤਿਮਾਹੀ ਦੇ ਦੌਰਾਨ ਦਿੱਤੇ ਗਏ ਕਰਜ਼ਿਆਂ ਲਈ ਵਿਆਜ ਦਰਾਂ ਅਤੇ ਉਨ੍ਹਾਂ ਦੀ ਔਸਤ ਵਿਆਜ ਦਰ ਆਪਣੀ ਵੈੱਬਸਾਈਟ 'ਤੇ ਦਿਖਾਉਣੀ ਹੋਵੇਗੀ, ਨਾਲ ਹੀ ਇਨ੍ਹਾਂ ਕਰਜ਼ਿਆਂ ਲਈ ਲੱਗਣ ਵਾਲੀ ਪ੍ਰੋਸੈਸਿੰਗ ਫੀਸ ਅਤੇ ਹੋਰ ਟੈਕਸਾਂ ਬਾਰੇ ਵੀ ਜਾਣਕਾਰੀ ਵੈੱਬਸਾਈਟ 'ਤੇ ਦੇਣੀ ਹੋਵੇਗੀ। ਅਜਿਹਾ ਕਰਨ ਨਾਲ ਗਾਹਕਾਂ ਨੂੰ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ ਅਤੇ ਹੋਰ ਟੈਕਸਾਂ ਦਰਮਿਆਨ ਤੁਲਨਾ ਕਰਨ ਦਾ ਮੌਕਾ ਮਿਲੇਗਾ। ਬੈਂਕਾਂ ਨੂੰ 1 ਅਪ੍ਰੈਲ ਤਕ ਨਵੇਂ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।
ਵਿੰਡੋਜ਼ ਯੂਜ਼ਰਸ ਨੂੰ ਮਾਈਕਰੋਸਾਫਟ ਦੇਣ ਜਾ ਰਿਹੈ ਇਕ ਖਾਸ ਤੋਹਫਾ
NEXT STORY