ਨਵੀਂ ਦਿੱਲੀ- ਈ.ਸੀ.ਬੀ. ਦੇ ਬੂਸਟਰ ਡੋਜ਼ ਦੇ ਬਾਅਦ ਬਾਜ਼ਾਰ ਨਵੀਂ ਬੁਲੰਦੀਆਂ 'ਤੇ ਪਹੁੰਚ ਗਿਆ ਹੈ। ਅੱਜ ਸੈਂਸੈਕਸ ਅਤੇ ਨਿਫਟੀ ਨੇ ਲਗਾਤਾਰ ਚੌਥੇ ਦਿਨ ਉਂਚਾਈ ਦੇ ਨਵੇਂ ਰਿਕਾਰਡ ਬਣਾਏ ਹਨ। ਇਹ ਹੀ ਨਹੀਂ ਬਾਜ਼ਾਰ 'ਚ ਲਗਾਤਾਰ 7 ਕਾਰੋਬਾਰੀ ਸੈਸ਼ਨਾਂ ਨਾਲ ਤੇਜ਼ੀ ਦਾ ਸਿਲਸਿਲਾ ਵੀ ਬਰਕਾਰ ਰਿਹਾ। ਨਿਫਟੀ ਅੱਜ ਪਹਿਲੀ ਵਾਰ 8860 ਦੇ ਪਾਰ ਜਾਣ 'ਚ ਕਾਮਯਾਬ ਹੋਇਆ, ਤਾਂ ਸੈਂਸੈਕਸ 29400 ਦੇ ਉਪਰ ਦੇ ਪੱਧਰ ਨੂੰ ਛੂਹਣ 'ਚ ਕਾਮਯਾਬ ਹੋਇਆ। ਨਿਫਟੀ ਨੇ ਅੱਜ 8866.40 ਦਾ ਨਵਾਂ ਰਿਕਾਰਡ ਉਪਰੀ ਪੱਧਰ ਬਣਾਇਆ, ਤਾਂ ਸੈਂਸੈਕਸ ਨੇ 29408.73 ਦੇ ਰਿਕਾਰਡ ਨਵੇਂ ਹਾਈ 'ਤੇ ਦਸਤਕ ਦਿੱਤੀ।
ਅੱਜ ਆਟੋ, ਰਿਆਲਟੀ, ਕੈਪੀਟਲ ਗੁੱਡਸ ਅਤੇ ਪਾਵਰ ਸ਼ੇਅਰਾਂ 'ਚ ਜ਼ਬਰਦਸਤ ਜੋਸ਼ ਨਜ਼ਰ ਆਇਆ। ਹਾਲਾਂਕਿ ਕੰਜ਼ਿਊਮਰ ਡਿਊਰੇਬਲਸ ਸ਼ੇਏਰ ਦਬਾਅ 'ਚ ਨਜ਼ਰ ਆਏ। ਇਸ ਦੇ ਇਲਾਵਾ ਅੱਜ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੀ ਚਾਲ ਵੀ ਸੁਸਤ ਹੀ ਰਹੀ। ਬੀ.ਐਸ.ਆਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 272.8 ਅੰਕ ਯਾਨੀ 0.9 ਫੀਸਦੀ ਦੇ ਵਾਧੇ ਦੇ ਨਾਲ 29278.8 'ਤੇ ਬੰਦ ਹੋਇਆ। ਉਥੇ ਐਨ.ਐਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 74.2 ਅੰਕ ਯਾਨੀ 0.85 ਫੀਸਦੀ ਦੀ ਮਜ਼ਬੂਤੀ ਦੇ ਨਾਲ 8835. 6 ਦੇ ਪੱਧਰ 'ਤੇ ਬੰਦ ਹੋਇਆ ਹੈ।
ਆਰ.ਬੀ.ਆਈ. ਦੇ ਰੁਪਏ ਦੀ ਸੰਦਰਭ ਦਰ
NEXT STORY