* ਬੋਲਣ ਨਾਲੋਂ ਨਾ ਬੋਲਣਾ ਚੰਗਾ ਦੱਸਿਆ ਗਿਆ ਹੈ ਪਰ ਸੱਚ ਬੋਲਣਾ ਵੀ ਇਕ ਗੁਣ ਹੈ। ਚੁੱਪ ਜਾਂ ਮੌਨ ਰਹਿਣ ਨਾਲੋਂ ਸੱਚ ਬੋਲਣਾ ਦੁੱਗਣਾ ਫਾਇਦੇਮੰਦ ਹੈ। ਸੱਚੀ ਤੇ ਮਿੱਠੀ ਬਾਣੀ 'ਚ ਬੋਲਣਾ ਤੀਜਾ ਗੁਣ ਹੈ ਅਤੇ ਧਰਮ ਅਨੁਸਾਰ ਬੋਲਿਆ ਜਾਵੇ, ਇਹ ਉਸ ਦਾ ਚੌਥਾ ਗੁਣ ਹੈ।
* ਮਨੁੱਖ ਜਿਵੇਂ ਲੋਕਾਂ ਨਾਲ ਰਹਿੰਦਾ ਹੈ, ਜਿਨ੍ਹਾਂ ਲੋਕਾਂ ਦੀ ਸੇਵਾ ਕਰਦਾ ਹੈ ਅਤੇ ਜਿਸ ਤਰ੍ਹਾਂ ਦੀਆਂ ਉਸ ਦੀਆਂ ਇੱਛਾਵਾਂ ਹੁੰਦੀਆਂ ਹਨ, ਉਸੇ ਤਰ੍ਹਾਂ ਦਾ ਉਹ ਵੀ ਬਣ ਜਾਂਦਾ ਹੈ।
* ਮਨੁੱਖ ਜਿਨ੍ਹਾਂ ਵਿਸ਼ਿਆਂ ਤੋਂ ਮਨ ਹਟਾਉਂਦਾ ਹੈ, ਉਨ੍ਹਾਂ ਤੋਂ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਇਸ ਤਰ੍ਹਾਂ ਜੇ ਸਾਰੇ ਪਾਸਿਓਂ ਮਨ ਹਟਾ ਲਿਆ ਜਾਵੇ ਤਾਂ ਉਸ ਨੂੰ ਕਦੇ ਵੀ ਦੁੱਖ ਨਹੀਂ ਮਿਲੇਗਾ।
* ਜੋ ਨਾ ਤਾਂ ਖੁਦ ਕਿਸੇ ਤੋਂ ਜਿੱਤਿਆ ਜਾਂਦਾ ਹੈ, ਨਾ ਦੂਜਿਆਂ ਨੂੰ ਜਿੱਤਣ ਦੀ ਇੱਛਾ ਰੱਖਦਾ ਹੈ, ਨਾ ਕਿਸੇ ਨਾਲ ਵੈਰ ਰੱਖਦਾ ਹੈ, ਨਾ ਦੂਜਿਆਂ ਦੀ ਨਿੰਦਾ ਕਰਦਾ ਹੈ ਅਤੇ ਆਪਣੀ ਨਿੰਦਾ ਤੇ ਪ੍ਰਸ਼ੰਸਾ ਵੇਲੇ ਵੀ ਸਹਿਜ ਬਣਿਆ ਰਹਿੰਦਾ ਹੈ, ਉਹ ਸੁੱਖ-ਦੁੱਖ ਤੋਂ ਦੂਰ ਹੋ ਜਾਂਦਾ ਹੈ।
* ਮਨ ਦੇ ਸੰਜਮ ਤੋਂ ਬਿਨਾਂ ਕੋਈ ਦੂਜਾ ਤਪ ਨਹੀਂ। ਸੰਤੁਸ਼ਟੀ ਵਰਗਾ ਕੋਈ ਸੁੱਖ ਤੇ ਇੱਛਾਵਾਂ ਵਰਗਾ ਕੋਈ ਭਿਆਨਕ ਰੋਗ ਨਹੀਂ। ਦਇਆ ਵਰਗਾ ਕੋਈ ਧਰਮ ਨਹੀਂ।
* ਕੋਈ ਰਾਜਵੰਸ਼ ਦਾ ਵਿਅਕਤੀ ਮਣੀ ਰੂਪੀ ਰਤਨ ਨੂੰ ਪੈਰ ਦੀਆਂ ਉਂਗਲਾਂ ਵਿਚ ਧਾਰਨ ਕਰਕੇ ਅਤੇ ਕੱਚ ਨੂੰ ਸਿਰ 'ਤੇ ਮੁਕਟ 'ਚ ਜੜਵਾ ਕੇ ਧਾਰਨ ਕਰੇ ਤਾਂ ਵੀ ਮਣੀ ਦੀ ਕੀਮਤ ਘਟ ਨਹੀਂ ਜਾਂਦੀ। ਬਾਜ਼ਾਰ ਵਿਚ ਉਸ ਦੀ ਕੀਮਤ ਉਹੀ ਰਹਿੰਦੀ ਹੈ ਅਤੇ ਕੱਚ ਦੀ ਕੀਮਤ ਵੀ ਘੱਟ ਹੀ ਰਹਿੰਦੀ ਹੈ।
* ਕਿਸੇ ਗੁਣਵਾਨ ਵਿਅਕਤੀ ਦਾ ਉੱਚ ਵਰਗ ਦੇ ਲੋਕ ਸਤਿਕਾਰ ਨਾ ਕਰਨ ਤਾਂ ਇਹ ਨਾ ਸਮਝੋ ਕਿ ਉਸ ਦੇ ਗੁਣਾਂ ਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਬੁਰੇ ਵਿਅਕਤੀ ਨੂੰ ਜੇ ਉਸ ਦੇ ਡਰ ਤੇ ਔਗੁਣਾਂ ਕਾਰਨ ਸਤਿਕਾਰ ਮਿਲਦਾ ਹੈ ਤਾਂ ਵੀ ਉਸ ਦੀ ਕੋਈ ਕੀਮਤ ਨਹੀਂ ਹੁੰਦੀ।
ਮਨੁੱਖ ਦਾ ਸਰੀਰ ਕੱਚੇ ਘੜੇ ਵਰਗਾ
NEXT STORY