ਸਾਧਕ ਨੂੰ ਆਪਣੀਆਂ ਇੰਦਰੀਆਂ ਵੱਸ ਵਿਚ ਰੱਖ ਕੇ ਰੱਬ ਵੱਲ ਧਿਆਨ ਲਗਾਉਣਾ ਚਾਹੀਦਾ ਹੈ, ਕਿਉਂਕਿ ਜਿਸ ਦੀਆਂ ਇੰਦਰੀਆਂ ਵੱਸ ਵਿਚ ਹੁੰਦੀਆਂ ਹਨ, ਉਹ ਸਾਧਕ ਚੇਤਨ ਅਵਸਥਾ ਵਿਚ ਜਾਂਦਾ ਹੈ। ਵਿਸ਼ਾ-ਵਸਤੂ ਵੱਲ ਧਿਆਨ ਲਗਾਉਣ ਨਾਲ ਉਸ ਚੀਜ਼ ਪ੍ਰਤੀ ਖਿੱਚ ਪੈਦਾ ਹੁੰਦੀ ਹੈ। ਖਿੱਚ ਨਾਲ ਮੋਹ ਪੈਦਾ ਹੁੰਦਾ ਹੈ ਅਤੇ ਮੋਹ ਨਾਲ ਗੁੱਸਾ, ਗੁੱਸੇ ਨਾਲ ਮਾਇਆ, ਮਾਇਆ ਨਾਲ ਯਾਦ-ਸ਼ਕਤੀ ਖਤਮ ਹੁੰਦੀ ਹੈ ਅਤੇ ਯਾਦ-ਸ਼ਕਤੀ ਦੇ ਖਤਮ ਹੋਣ ਨਾਲ ਗਿਆਨ ਖਤਮ ਹੁੰਦਾ ਹੈ। ਗਿਆਨ ਦੇ ਖਤਮ ਹੋਣ ਨਾਲ ਸਾਡੀ ਹੋਂਦ ਹੀ ਖਤਮ ਹੋ ਜਾਂਦੀ ਹੈ। ਉਸ ਸਾਧਕ ਨੂੰ ਅਸੀਮਿਤ ਸ਼ਾਂਤੀ ਮਿਲਦੀ ਹੈ, ਜਿਸ 'ਤੇ ਕਿਸੇ ਵੀ ਤਰ੍ਹਾਂ ਦੀ ਸੁੱਖ-ਸਹੂਲਤ ਦਾ ਕੋਈ ਅਸਰ ਨਹੀਂ ਪੈਂਦਾ। ਜਿਵੇਂ ਸਮੁੰਦਰ ਹਮੇਸ਼ਾ ਤ੍ਰਿਪਤ ਤੇ ਭਰਿਆ ਰਹਿੰਦਾ ਹੈ ਅਤੇ ਕਿੰਨੀਆਂ ਵੀ ਨਦੀਆਂ ਆ ਕੇ ਉਸ ਵਿਚ ਮਿਲ ਜਾਣ, ਉਸ 'ਤੇ ਕੋਈ ਅਸਰ ਨਹੀਂ ਪੈਂਦਾ। ਗਿਆਨ ਪ੍ਰਾਪਤ ਹੋ ਜਾਣ 'ਤੇ ਸਾਧਕ ਫਿਰ ਕਦੇ ਮੋਹ-ਮਾਇਆ ਦੇ ਵੱਸ ਵਿਚ ਨਹੀਂ ਆਉਂਦਾ ਅਤੇ ਆਪਣੀ ਮੌਤ ਵੇਲੇ ਵੀ ਉਹ ਪ੍ਰਮਾਤਮਾ ਵਿਚ ਲੀਨ ਰਹਿੰਦਾ ਹੈ। ਅਜਿਹੇ ਸਾਧਕ ਨੂੰ ਯਕੀਨੀ ਤੌਰ 'ਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਜੋ ਵਿਅਕਤੀ ਆਪਣੀ ਮੌਤ ਵੇਲੇ ਵੀ ਚਿੰਤਾ-ਮੁਕਤ ਰਹਿੰਦਾ ਹੈ, ਉਸ ਨੂੰ ਮਰਨ ਦਾ ਕੋਈ ਡਰ ਜਾਂ ਦੁੱਖ ਨਹੀਂ ਹੁੰਦਾ। ਅਜਿਹੇ ਸਾਧਕ ਨੂੰ ਯਕੀਨੀ ਤੌਰ 'ਤੇ ਮੋਕਸ਼ ਮਿਲਦਾ ਹੈ, ਕਿਉਂਕਿ ਉਹ ਦੁਨੀਆ ਵਿਚ ਰਹਿ ਕੇ ਵੀ ਦੁਨੀਆ ਦਾ ਨਹੀਂ ਰਹਿੰਦਾ।
ਬੋਲੇ ਹੋਏ ਸ਼ਬਦ ਵਾਪਸ ਨਹੀਂ ਆਉਂਦੇ
NEXT STORY